ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਪਿੰਡ ਬਰਨਾਲਾ ਨੂੰ ਪਿਆ ਭੜਥੂ

05/12/2020 5:35:12 PM

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ): ਬੁਢਲਾਡਾ 'ਚ 4 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਅਤੇ ਨੇੜਲੇ ਪਿੰਡਾਂ 'ਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਨੇ ਇਨ੍ਹਾਂ ਪੁਲਸ ਮੁਲਾਜ਼ਮਾਂ ਦੇ ਪਿੰਡਾਂ ਦੀ ਵੀ ਨਜਰਸ਼ਾਨੀ ਸ਼ੁਰੂ ਕਰ ਦਿੱਤੀ ਹੈ। ਪਾਜ਼ੇਟਿਵ ਆਏ ਪੁਲਸ ਮੁਲਾਜਮਾਂ 'ਚੋਂ ਇਕ ਮੁਲਾਜ਼ਮ ਮਾਨਸਾ ਦੇ ਪਿੰਡ ਬਰਨਾਲਾ ਨਾਲ ਸਬੰਧਿਤ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਅਤੇ ਸਕੇ-ਸਬੰਧੀਆਂ ਦੇ ਜਾਂਚ ਨਮੂਨੇ ਲੈ ਕੇ ਉਨ੍ਹਾਂ ਨੂੰ ਪਟਿਆਲਾ ਭੇਜਿਆ ਜਾਵੇਗਾ। ਜਦਕਿ ਨੇੜਲੇ ਪਿੰਡ ਖਾਰਾ ਵਿਖੇ ਇਕ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਪਿੰਡ 'ਚ ਪਹਿਲਾਂ ਤੋਂ ਹੀ ਸਰਵੇ ਕੀਤਾ ਜਾ ਰਿਹਾ ਹੈ।

ਪਹਿਲਾਂ ਬੁਢਲਾਡਾ ਵਿਖੇ ਨਿਜਾਮੂਦੀਨ ਜਮਾਤ ਨਾਲ ਸਬੰਧਿਤ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।ਇਸ ਦੀ ਨਜਰਸਾਨੀ ਕਰਦਿਆਂ ਹੁਣ ਬੁਢਲਾਡਾ ਥਾਣਾ ਵਿਖੇ ਤਾਇਨਾਤ ਚਾਰ ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਪੁਲਿਸ ਮੁਲਾਜਮ ਪਿੰਡ ਬਰਨਾਲਾ ਨਾਲ ਸਬੰਧਿਤ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਦੀ ਏ.ਐੱਨ.ਐੱਮ ਰਾਜਵੀਰ ਕੌਰ ਅਤੇ ਰਜਿੰਦਰ ਸਿੰਘ ਸਮੇਤ ਸਰਪੰਚ ਹਰਦੀਪ ਕੌਰ, ਜਗਸੀਰ ਸਿੰਘ ਆਦਿ ਨੇ ਪਿੰਡ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਪੂਰੇ ਪਿੰਡ 'ਚ ਚੌਕਸੀ ਵਧਾ ਦਿੱਤੀ ਗਈ ਹੈ। ਪਿੰਡ ਦੀ ਸਰਪੰਚ ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਬਰਨਾਲਾ ਨੂੰ ਪੂਰਨ ਤੌਰ 'ਤੇ ਸੈਨੀਟਾਈਜ਼ ਕੀਤਾ ਗਿਆ ਹੈ ਅਤੇ ਪਿੰਡ ਵਾਸੀਆਂ 'ਚ ਮਾਸਕ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਜਾਵੇਗੀ। ਏ.ਐੱਨ.ਐੱਮ ਰਾਜਵੀਰ ਕੌਰ ਨੇ ਕਿਹਾ ਕਿ ਲੋਕ ਇਸ ਪ੍ਰਤੀ ਚੌਕਸ ਰਹਿਣ ਅਤੇ ਸ਼ੱਕੀ ਜਾਪਣ ਵਾਲੇ ਵਿਅਕਤੀਆਂ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਸੂਚਨਾ ਦੇਣ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵੀ ਦੱਸੀਆਂ। ਉਨ੍ਹਾਂ ਦੱਸਿਆ ਕਿ ਪੀੜਤ ਪੁਲਸ ਮੁਲਾਜ਼ਮ ਦੇ 4 ਪਰਿਵਾਰਕ ਮੈਂਬਰਾਂ ਤੋਂ ਇਲਾਵਾ 6 ਹੋਰਾਂ ਦੇ ਜਾਂਚ ਨਮੂਨੇ ਭਲਕੇ ਲਏ ਜਾਣਗੇ। ਇਸ ਮੌਕੇ ਟੀਮ 'ਚ ਆਸ਼ਾ ਵਰਕਰ ਸਰਬਜੀਤ ਕੌਰ, ਬਿੰਦਰ ਕੌਰ, ਹਰਜੀਤ ਕੌਰ, ਸੀਮਾ ਰਾਣੀ ਵੀ ਹਾਜ਼ਰ ਸਨ।


Shyna

Content Editor

Related News