ਭਾਰੀ ਮਾਤਰਾ 'ਚ ਨਸ਼ੇ ਸਮੇਤ ਪੁਲਸ ਨੇ ਤਿੰਨ ਤਸਕਰਾਂ ਨੂੰ ਕੀਤਾ ਕਾਬੂ

09/29/2020 4:37:28 PM

ਭਵਾਨੀਗੜ੍ਹ (ਕਾਂਸਲ)-ਐਸ.ਟੀ.ਐਫ ਸੰਗਰੂਰ ਦੀ ਟੀਮ ਨੇ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ ਏ.ਡੀ.ਜੀ.ਪੀ ਐਸ.ਟੀ.ਐਫ ਚੀਫ ਪੰਜਾਬ ਅਤੇ ਬਲਕਾਰ ਸਿੰਘ ਸਿੱਧੂ ਇੰਸਪੈਕਟਰ ਜਨਰਲ ਪੁਲਸ ਐਸ.ਟੀ.ਐਫ ਪਟਿਆਲਾ ਜੋਨ ਅਤੇ ਗੁਰਪ੍ਰੀਤ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਸ ਐਸ.ਟੀ.ਐਫ ਪਟਿਆਲਾ ਜੋਨ ਦੀ ਅਗਵਾਈ ਹੇਠ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਦੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਚਲਾਈ। ਜਿਸ ਦੇ ਤਹਿਤ ਇਕ ਟਰੱਕ 'ਚੋਂ 18 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 45 ਕਿਲੋਂ ਭੁੱਕੀ, ਚੂਰਾ ਪੋਸਤ ਬਰਾਮਦ ਕਰਕੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖ ਅੰਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਸ ਐਸ.ਟੀ.ਐਫ ਪਟਿਆਲਾ ਰੇਜ਼ ਨੇ ਦੱਸਿਆ ਕਿ ਐਸ.ਟੀ.ਐਫ ਸੰਗਰੂਰ ਦੇ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨਸ਼ਾ ਤਸਕਰਾਂ ਦੀ ਚੈਕਿੰਗ ਸਬੰਧੀ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਨੇੜੇ ਸੰਗਰੂਰ ਪਟਿਆਲਾ ਹਾਈਵੇ ਉਪਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜਸਪਾਲ ਸਿੰਘ ਉਰਫ ਹੈਪੀ ਪੁੱਤਰ ਗੁਰਮੇਲ ਸਿੰਘ ਵਾਸੀ ਘਾਬਦਾਂ, 
ਕੁਲਵੀਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਸਮੁੰਦਗੜ੍ਹ ਛੰਨਾ ਥਾਣਾ ਸਦਰ ਧੂਰੀ ਅਤੇ ਸਵਰਨ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਬਿਗੜਵਾਲ ਥਾਣਾ ਛਾਜਲੀ ਕਥਿਤ ਤੌਰ 'ਤੇ ਆਪਸ 'ਚ ਰਲ ਕੇ ਸਾਂਝੇ ਪੈਸੇ ਨਾਲ ਨਸ਼ੀਲੀਆਂ ਗੋਲੀਆਂ ਅਤੇ ਭੁੱਕੀ, ਚੂਰਾ ਪੋਸਤ ਖਰੀਦਣ ਅਤੇ ਵੇਚਣ ਦਾ ਗੋਰਖ ਧੰਦਾ ਕਰਦੇ ਹਨ। ਅੱਜ ਵੀ ਇਹ ਤਿੰਨੇ ਜਣੇ ਇਕ ਟਰੱਕ ਰਾਹੀਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਭੁੱਕੀ, ਚੂਰਾ ਪੋਸਤ ਸਮਾਣਾ ਸਾਈਡ ਤੋਂ ਭਵਾਨੀਗੜ੍ਹ ਵੱਲ ਲੈ 
ਆਉਣਗੇ। ਇਸ ਦੀ ਸੂਚਨਾਂ ਟੀਮ ਵੱਲੋਂ ਐਸ.ਟੀ.ਐਫ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਜਿਥੋਂ ਸੂਚਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਕਰਦਿਆਂ ਥਾਣੇਦਾਰ ਜਗਦੇਵ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਰੇਡ ਕਰਕੇ ਮੇਰੀ ਹਾਜ਼ਰੀ 'ਚ ਉਕਤ ਟਰੱਕ ਅਤੇ ਇਸ 'ਚ ਸਵਾਰ ਤਿੰਨੋਂ ਵਿਅਕਤੀਆਂ ਜਸਪਾਲ ਸਿੰਘ, ਕੁਲਵੀਰ ਸਿੰਘ ਅਤੇ ਸਵਰਨ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ 18 ਹਜਾਰ ਨਸ਼ੀਲੀਆ ਗੋਲੀਆਂ ਅਤੇ 45 ਕਿਲੋਂ ਭੂੱਕੀ ਚੂਰਾ ਪੋਸਤ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕੀਤੀ। ਅੱਜ ਇਨ੍ਹਾਂ ਨੂੰ ਅਦਾਲਤ 'ਚ ਪੇਸ ਕਰਕੇ ਇਨ੍ਹਾਂ ਦੀ ਪੁਲਸ ਰਿਮਾਂਡ ਲਈ ਗਈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਸਪਲਾਈ ਦੀ ਚੇਨ ਨੂੰ ਤੋੜਣ ਲਈ ਇਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।  

Aarti dhillon

This news is Content Editor Aarti dhillon