ਮਾਸਕ ਨਾ ਲਗਾਉਣ ਵਾਲਿਆਂ ਦੇ ਪੁਲਸ ਨੇ ਕੱਟੇ ਚਲਾਨ, ਦਿੱਤੀ ਇਹ ਸਜ਼ਾ

08/11/2020 4:54:23 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) - ਟ੍ਰੈਫਿਕ ਪੁਲਸ ਮਾਲੇਰਕੋਟਲਾ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਜਿਲ੍ਹਾ ਪੁਲਸ ਮੁੱਖੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਸਕ ਨਾ ਲਗਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਸ ਮਲੇਰਕੋਟਲਾ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਦੱਸਿਆ ਕਿ ਕਿਲ੍ਹਾ ਰਹਿਮਤਗੜ ਨੇੜੇ ਨਾਕਾ ਲਗਾ ਕੇ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਕੋਵਿਡ-19 ਦੇ ਚੱਲਦਿਆਂ ਮੂੰਹ 'ਤੇ ਮਾਸਕ ਨਾ ਲਗਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਅਤੇ ਨਾਲ ਹੀ ਟਰੈਫਿਕ ਪੁਲਸ ਵਲੋਂ ਇਸ ਮੌਕੇ ਮਾਸਕ ਨਾ ਲਗਾਉਣ ਵਾਲੇ ਲੋਕਾਂ ਨੂੰ ਮੁਫਤ ਮਾਸਕ ਦੇ ਕੇ ਜਾਗਰੂਕ ਕੀਤਾ ਗਿਆ।

ਉਨ੍ਹਾਂ ਹੋਰ ਦੱਸਿਆ ਕਿ ਜਿਉਂ-ਜਿਉਂ ਕੋਰੋਨਾ ਮਹਾਮਾਰੀ ਦਾ ਪਰਕੋਪ ਵੱਧ ਰਿਹਾ ਹੈ ਤਿਉਂ-ਤਿਉਂ ਲੋਕ ਬੇਪਰਵਾਹ ਹੋ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮੂੰਹ 'ਤੇ ਮਾਸਕ ਲਗਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾÍ ਤਾਂ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਬਿਨਾਂ ਮਾਸਕ ਵਾਲਿਆਂ ਦੇ ਮੂੰਹ ਤੇ ਮਾਸਕ ਲਗਵਾ ਕੇ ਇਕ ਘੰਟੇ ਲਈ ਖੜ੍ਹਾ ਕਰਕੇ ਰੱਖਿਆ ਗਿਆ।

Harinder Kaur

This news is Content Editor Harinder Kaur