ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਤੇ ਬਠਿੰਡਾ ਛੱਡਣ ਵਾਲੇ ਮੁਲਜ਼ਮਾਂ ਦਾ ਪੁਲਸ ਨੇ ਲਿਆ ਪ੍ਰੋਕਡਸ਼ਨ ਵਾਰੰਟ

07/17/2022 11:55:39 AM

ਲੁਧਿਆਣਾ (ਰਾਜ) : ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਤੇ ਗੈਂਗਸਟਰਾਂ ਨੂੰ ਬਠਿੰਡਾ ਛੱਡਣ ਵਾਲੇ ਮੁਲਜ਼ਮਾਂ ਨੂੰ ਸੀ. ਆਈ. ਏ.-2 ਦੀ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਜਾਣਕਾਰੀ ਮੁਤਾਬਕ ਪੁਲਸ ਬਲਦੇਵ ਚੌਧਰੀ, ਜਸਕਰਣ ਸਿੰਘ ਤੇ ਸਤਬੀਰ ਸਿੰਘ ਨੂੰ ਲੈ ਕੇ ਆਈ ਹੈ। ਪੁਲਸ ਜਲਦ ਹੀ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰੇਗੀ। ਸੰਦੀਪ ਕਾਹਲੋਂ ਪਹਿਲਾਂ ਹੀ ਕਮਿਸ਼ਨਰੇਟ ਪੁਲਸ ਕੋਲ ਰਿਮਾਂਡ ’ਤੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਮੋਗਾ ’ਚ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਦੋ ਮਾਸੂਮ ਬੱਚੀਆਂ ਦੀ ਮੌਤ

ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੰਦੀਪ ਕਾਹਲੋਂ ਪਹਿਲਾਂ ਹੀ 7 ਦਿਨ ਦੇ ਪੁਲਸ ਰਿਮਾਂਡ ’ਤੇ ਹੈ ਅਤੇ ਉਸ ਤੋਂ ਪੁੱਛਗਿਛ ਵੀ ਕੀਤੀ ਜਾ ਰਹੀ ਹੈ। ਨਾਲ ਹੀ ਹੁਣ ਬਾਕੀ ਦੇ 3 ਮੁਲਜ਼ਮਾਂ  ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News