10 ਗ੍ਰਾਮ ਹੈਰੋਇਨ ਤੇ 10 ਹਜ਼ਾਰ ਦੀ ਡੱਰਗ ਮਨੀ ਸਣੇ ਪੁਲਸ ਨੇ ਮਹਿਲਾ ਨੂੰ ਕੀਤਾ ਕਾਬੂ
05/24/2022 10:37:02 AM
ਅਬੋਹਰ (ਸੁਨੀਲ) : ਥਾਣਾ ਨੰ. 2 ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਤੇ 10 ਹਜ਼ਾਰ ਰੁਪਏ ਦੀ ਡੱਰਗ ਮਨੀ ਸਮੇਤ ਕਾਬੂ ਮਹਿਲਾ ਕੁਲਵੰਤ ਕੌਰ ਪਤਨੀ ਛਿੰਦਰਪਾਲ ਸਿੰਘ ਵਾਸੀ ਠਾਕਰ ਆਬਾਦੀ ਗਲੀ ਨੰ. 12 ਨੂੰ ਪੁਲਸ ਰਿਮਾਂਡ ਸਮਾਪਤ ਹੋਣ ਬਾਅਦ ਅਦਾਲਤ ’ਚ ਪੇਸ਼ ਕੀਤਾ ਜਿਥੇ ਮਾਣਯੋਗ ਜੱਜ ਨੇ ਉਸਨੂੰ ਜੇਲ ਭੇਜ ਦਿੱਤਾ। ਵਰਣਨਯੋਗ ਹੈ ਕਿ ਸਹਾਇਕ ਸਬ ਇੰਸਪੈਕਟਰ ਮਿਲਖਰਾਜ ਨੇ ਮੁੱਖਬਰ ਦੀ ਸੂਚਨਾ ਦੇ ਆਧਾਰ ’ਤੇ ਕੁਲਵੰਤ ਕੋਰ ਨੂੰ ਜੀ. ਟੀ. ਰੋਡ ਹਨੂੰਮਾਨਗੜ ਤੇ 10 ਗ੍ਰਾਮ ਹੈਰੋਇਨ ਤੇ 10 ਹਜ਼ਾਰ ਰੁਪਏ ਦੀ ਡੱਰਗ ਮਨੀ ਸਮੇਤ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
6180 ਰੁਪਏ ਦੀ ਨਕਦੀ ਸਣੇ 2 ਸੱਟੇਬਾਜ ਕਾਬੂ
ਫਾਜ਼ਿਲਕਾ (ਜ. ਬ.) : ਥਾਣਾ ਸਿਟੀ ਪੁਲਸ ਨੇ 6180 ਰੁਪਏ ਦੀ ਨਕਦੀ ਸਮੇਤ 2 ਸੱਟੇਬਾਜਾਂ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਇਤਲਾਹ ਮਿਲੀ ਸੀ ਕਿ ਵਿੱਕੀ ਕੁਮਾਰ ਵਾਸੀ ਫਾਜ਼ਿਲਕਾ ਅਤੇ ਰਘੁਵੀਰ ਸਿੰਘ ਵਾਸੀ ਪਿੰਡ ਰਾਮਪੁਰਾ ਦਡ਼ਾ ਸੱਟਾ ਲਗਾਉਣ ਦੇ ਆਦੀ ਹਨ। ਇਸ ’ਤੇ ਪੁਲਸ ਨੇ ਰੇਡ ਕਰ ਕੇ ਉਨ੍ਹਾਂ ਨੂੰ 6180 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ। ਪੁਲਸ ਨੇ ਉਨ੍ਹਾਂ ਖਿਲਾਫ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ