ਡੇਰੇ ''ਚ ਬਾਬਾ ਦੇ ਰਿਹਾ ਸੀ ਪੁੱਛਾ, ਪੁਲਸ ਨੇ ਸਰਧਾਲੂਆਂ ਸਮੇਤ ਕੀਤਾ ਗ੍ਰਿਫਤਾਰ

09/01/2020 5:45:22 PM

ਬੁਢਲਾਡਾ(ਬਾਂਸਲ) : ਕੋਰੋਨਾ ਆਫ਼ਤ ਦੇ ਪ੍ਰਕੋਪ ਤੋਂ ਬਚਣ ਲਈ ਤਾਲਾਬੰਦੀ, ਕਰਫਿਊ ਅਤੇ ਅਨਲਾਕ ਰਾਹੀਂ ਲੋਕਾਂ ਨੂੰ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਦੇ ਨੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਹੈ।  ਇਸ ਲਾਗ ਬਿਮਾਰੀ ਤੋਂ ਬੇਫਿਕਰ ਬਾਬਾ ਪੁੱਛਾ ਦੇਣ ਵਾਲਾ ਡੇਰੇ 'ਚ ਲੋਕ ਇੱਕਠ ਕਰਕੇ ਬੀਮਾਰੀ ਨੂੰ ਸੱਦਾ ਦੇ ਰਹੇ ਸਨ ਜਦੋਂਕਿ ਵੱਡਾ ਇਕੱਠ ਕਰਨ 'ਤੇ ਸਖ਼ਤ ਰੋਕ ਲੱਗੀ ਹੋਈ ਹੈ। ਪੁਲਸ ਨੇ ਮੌਕੇ 'ਤੇ ਬਾਬੇ ਸਮੇਤ ਡੇਰੇ 'ਚ ਹਾਜਰ ਔਰਤਾਂ ਅਤੇ ਮਰਦਾ ਨੂੰ ਗ੍ਰਿਫਤਾਰ ਕਰਕੇ ਧਾਰਾ 188, 269 ਆਈ ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।

ਡੀ.ਐਸ.ਪੀ ਬਲਜਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਸਿਟੀ ਪੁਲਸ ਨੂੰ ਇੰਤਲਾਹ ਦਿੱਤੀ ਗਈ ਸੀ ਕਿ ਨਜ਼ਦੀਕੀ ਪਿੰਡ ਵਿਖੇ ਇੱਕ ਬਾਬਾ ਨੇ ਡੇਰੇ ਵਿਚ ਪੁੱਛਾ ਦੇਣ ਲਈ ਇੱਕਠ ਕੀਤਾ ਹੋਇਆ ਹੈ ਅਤੇ ਇੱਕਠੇ ਹੋਏ ਵਿਅਕਤੀ ਜਿਨ੍ਹਾਂ ਵਿਚ ਕੁਝ ਔਰਤਾ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਲੋਕ ਹਨ। ਜ਼ਿਨ੍ਹਾਂ ਨੇ ਕੋਰੋਨਾ ਇਤਿਆਤ ਦੀ ਪਾਲਣਾ ਨਹੀਂ ਕੀਤੀ ਅਤੇ ਇਸ ਲਾਗ ਬਿਮਾਰੀ ਨੂੰ ਫੈਲਾਉਣ ਵਿਚ ਭਾਗੀਦਾਰ ਬਣ ਸਕਦੇ ਹਨ। ਜਿਸ ਤੇ ਪੁਲਸ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਡੇਰੇ ਦੇ ਮੁਖੀ ਸਮੇਤ 6 ਵਿਅਕਤੀ ਨਾਮਾਲੁਮ ਤੋਂ ਇਲਾਵਾ 4 ਅਣਪਛਾਤੇ ਵਿਅਕਤੀ ਬੈਠੇ ਸਨ। ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਗ ਤੋਂ ਬਚਣ ਲਈ ਕੋਰੋਨਾ ਇਤਿਆਤ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਇਤਿਆਤ ਦੀ ਪਾਲਣਾ ਨਾ ਕਰਨ ਵਾਲੇ ਲੋਕਾ ਨੂੰ ਬਖਸ਼ਿਆ ਨਹੀਂ ਜਾਵੇਗਾ।


Harinder Kaur

Content Editor

Related News