ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ 3 ਵਿਅਕਤੀ ਕੀਤੇ ਕਾਬੂ

09/14/2020 12:25:51 AM

ਮਾਨਸਾ, (ਮਿੱਤਲ)- ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 3 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 400 ਗ੍ਰਾਮ ਗਾਂਜਾ ਸਮੇਤ ਮੋਟਰਸਾਈਕਲ, 140 ਨਸ਼ੇ ਵਾਲੀਆਂ ਗੋਲੀਆਂ ਅਤੇ 72 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਹੈ। ਜਦੋਂ ਕਿ ਇਕ ਵਿਅਕਤੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਜ਼ਿਲਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਸ ਨੇ ਅਮਨ ਕੁਮਾਰ ਪੁੱਤਰ ਮੋਹਨੀ ਰਾਮ ਵਾਸੀ ਮਾਨਸਾ ਹਾਲ ਆਬਾਦ ਝੁਨੀਰ ਅਤੇ ਰਿੰਕੂ ਪੁੱਤਰ ਬੱਗਾ ਵਾਸੀ ਬੁਢਲਾਡਾ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 400 ਗ੍ਰਾਮ ਗਾਂਜਾ, ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਭੂਰਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਹੀਰੋ ਖੁਰਦ ਨੂੰ ਕਾਬੂ ਕਰ ਕੇ ਉਸ ਕੋਲੋਂ 140 ਨਸ਼ੇ ਵਾਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ।

ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਗਸ਼ਤ ਦੌਰਾਨ ਹਰਮੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਰੌਸ਼ਨ ਲਾਲ ਵਾਸੀ ਬੁਢਲਾਡਾ ਤੋਂ 72 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਫਸਟ ਚੁਆਇਸ (ਹਰਿਆਣਾ) ਬਰਾਮਦ ਕੀਤੀਆਂ ਪਰ ਉਕਤ ਵਿਅਕਤੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News