ਕੁਝ ਇਸ ਤਰੀਕੇ ਨਾਲ ਰਿਸ਼ਤੇਦਾਰ ਬਣ ਪੈਸੇ ਠੱਗਦੇ ਸੀ ਸ਼ਾਤਰ ਚੋਰ, ਪੁਲਸ ਨੇ ਕਾਬੂ ਕਰ ਫਰੀਜ਼ ਕੀਤੇ 21 ਖਾਤੇ

09/29/2022 12:15:40 PM

ਸੰਗਰੂਰ (ਵਿਵੇਕ, ਸਿੰਗਲਾ, ਬੇਦੀ, ਪ੍ਰਵੀਨ, ਜ.ਬ.) : ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਸੰਗਰੂਰ ਵੱਲੋਂ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਵਿਦੇਸ਼ ਬੈਠੇ ਰਿਸ਼ਤੇਦਾਰ ਦੱਸ ਕੇ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

ਜਾਣਕਾਰੀ ਮੁਤਾਬਕ ਰਾਮ ਸਿੰਘ ਪੁੱਤਰ ਨਾਥ ਸਿੰਘ ਪਿੰਡ ਸ਼ਾਹਪੁਰ ਕਲਾਂ ਦੇ ਭਰਾ ਦਲਵੀਰ ਸਿੰਘ ਦੇ ਫੋਨ ’ਤੇ ਵਸਟਅੱਪ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੇ-ਆਪ ਨੂੰ ਮਾਮੇ ਦਾ ਜਵਾਈ ਗੁਰਪ੍ਰਤਾਪ ਕੈਨੇਡਾ ਤੋਂ ਦੱਸਿਆ। ਉਸ ਉਪਰੰਤ ਉਸਨੇ ਬੈਂਕ ਖਾਤਾ ਨੰਬਰ ਲੈ ਲਿਆ ਤੇ ਕਿਹਾ ਕਿ ਮੈਂ ਖਾਤੇ ’ਚ ਤੁਹਾਨੂੰ 8.20 ਲੱਖ ਰੁਪਏ ਭੇਜ ਰਿਹਾ ਹਾਂ। ਜਿਸ ਤੋਂ ਬਾਅਦ ਉਸਨੇ ਰਕਮ ਦੀ ਜਾਅਲੀ ਰਸੀਦ ਭੇਜ ਦਿੱਤੀ ਅਤੇ HDFC ਬੈਂਕ ਦੇ ਵੱਖ-ਵੱਖ ਖਾਤਾ ਨੰਬਰ ਭੇਜ ਕੇ ਇਨ੍ਹਾਂ ਖਾਤਿਆਂ ’ਚ ਆਈ ਰਕਮ 8.20 ਜਮ੍ਹਾ ਕਰਾਉਣ ਲਈ ਕਿਹਾ।

ਸ਼ਿਕਾਇਤਕਰਤਾ ਨੇ ਉਕਤ ਵਿਅਕਤੀ ਦੇ ਕਹਿਣ 'ਤੇ ਦਿੱਤੇ ਗਏ ਖਾਤਿਆਂ ’ਚ 6. 75 ਰੁਪਏ ਜਮ੍ਹਾ ਕਰਾ ਦਿੱਤੇ। ਬਾਅਦ ’ਚ ਸ਼ਿਕਾਇਤਕਰਤਾ ਨੇ ਆਪਣੇ ਭਰਾ ਦਲਵੀਰ ਸਿੰਘ ਦੇ ਮਾਮਾ ਦੇ ਜਵਾਈ ਗੁਰਪ੍ਰਤਾਪ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਕਿ ਮੈਂ ਤਾਂ ਕੋਈ ਟਰਾਂਸਫਰ ਨਹੀਂ ਕਰਾਇਆ। ਇਸ ਉਪਰੰਤ ਰਾਮ ਸਿੰਘ ਵਾਸੀ ਸ਼ਾਹਪੁਰ ਨੂੰ ਉਸ ਨਾਲ ਵੱਜੀ ਠੱਗੀ ਦਾ ਅਹਿਸਾਸ ਹੋਇਆ ਅਤੇ ਥਾਣਾ ਚੀਮਾ ਵਿਖੇ ਮਾਮਲਾ ਦਰਜ ਕਰਵਾ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- 2 ਪਾਕਿਸਤਾਨੀ ਡਰੋਨਾਂ ਦੀ ਮੁੜ ਭਾਰਤੀ ਖੇਤਰ 'ਚ ਦਸਤਕ, BSF ਵੱਲੋਂ ਕੀਤੀ ਗਈ ਫਾਇਰਿੰਗ

ਸੂਚਨਾ ਮਿਲਣ 'ਤੇ ਪੁਲਸ ਦੇ ਉਪ ਕਪਤਾਨ ਡਿਟੈਕਟਿਵ ਦੇ ਨਿਗਰਾਨੀ ਹੇਠ ਸਾਇਵਰ ਕ੍ਰਾਇਮ ਸੰਗਰੂਰ ਦੇ ਮੁਖੀ ਥਾਣਾ ਚੀਮਾਂ ਵੱਲੋਂ ਟੈਕਨੀਕਲ ਤੌਰ ’ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਖਾਤਿਆਂ ਦੀ ਛਾਣ-ਬੀਣ ਕਰਦਿਆਂ 4 ਦੋਸ਼ੀ ਅਲਤਾਬ ਆਲਮ ਪੁੱਤਰ ਤਾਹਿਰ ਮੀਆਂ, ਮਹੁੰਮਦ ਅਬਦੁਲ ਆਲਮ ਪੁੱਤਰ ਮਹੁੰਮਦ ਵਕੀਲ, ਐਮ.ਡੀ ਨਿਆਜ ਪੁੱਤਰ ਐਮ.ਡੀ ਨਜਰੁਲਾ, ਰਾਧੇ ਸ਼ਾਮ ਯਾਦਵ ਪੁੱਤਰ ਵਕੀਲ ਯਾਦਵ ਸਾਰੇ ਬਿਹਾਰ ਨਿਵਾਸੀ ਬਾਰੇ ਪਤਾ ਲਾਇਆ ਗਿਆ। ਇਸ ਉਪਰੰਤ ਅਲਤਾਬ ਆਲਮ ਤੇ ਮੁਹੰਮਦ ਅਬਦੁਲ ਆਲਮ ਨੂੰ ਲਖਨਊ ਤੋਂ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਕੰਪਨੀਆਂ ਦੇ 8 ਖਾਤੇ ਫਰੀਜ ਕਰਾਏ ਗਏ। ਜਿਨ੍ਹਾਂ ’ਚ ਕੁਲ ਰਕਮ 2,99,469 ਰੁਪਏ ਸਨ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ 13 ਬੈਂਕਾਂ ਤੇ 8 ਡਾਕਖਾਨਿਆਂ ’ਚ 21 ਖਾਤੇ ਫਰੀਜ ਕਰ ਦਿੱਤੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਕੀ ਰਹਿੰਦੇ ਮੁਲਜ਼ਮ ਕਾਬੂ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਡੂੰਘਾਈ ਨਾਲ ਪੁੱਛ-ਗਿੱਛ ਕਰਨ ਉਪਰੰਤ ਹੋਰ ਤੱਥਾਂ ਬਾਰੇ ਵੇਰਵੇ ਸਾਹਮਣੇ ਆ ਸਕਣਗੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto