ਪੁਲਸ ਨੇ 1 ਕਿਲੋ ਅਫੀਮ ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

04/17/2022 1:38:34 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਐੱਸ.ਐੱਸ.ਪੀ. ਸਾਹਿਬ ਸੰਗਰੂਰ ਦੁਆਰਾ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਅਤੇ ਸ੍ਰੀ ਹੰਸ ਰਾਜ ਪੀ.ਪੀ.ਐੱਸ.ਉਪ ਕਪਤਾਨ ਪੁਲਸ ਸਬ ਡਿਵੀਜ਼ਨ ਸੰਗਰੂਰ ਦੀ ਰਹਿਨੁਮਾਈ ਹੇਠ ਮਿਤੀ 16-04-2022 ਨੂੰ ਸਹਾਇਕ ਥਾਣੇਦਾਰ ਜਸਵੀਰ ਸਿੰਘ ਸੰਗਰੂਰ ਸਮੇਤ ਹੌਲਦਾਰ ਗੁਰਲਾਲ ਸਿੰਘ, ਕਰਮਜੀਤ ਸਿੰਘ ਦੇ ਦੌਰਾਨੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਵਹੀਕਲਾਂ ਸਬੰਧੀ ਬਰਨਾਲਾ ਰੋਡ ’ਤੇ ਸੂਏ ਦੀ ਪਟੜੀ ਉਭਾਵਾਲ ਰੋਡ ਨੂੰ ਜਾ ਰਹੇ ਸੀ। 

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਪੁਲਸ ਨੇ ਦੱਸਿਆ ਕਿ ਇੱਕ ਸਵਿਫਟ ਕਾਰ ਖੜੀ ਸੀ ਜਿਸ ਵਿੱਚ ਇਕ ਵਿਅਕਤੀ ਡਰਾਈਵਰ ਸੀਟ ’ਤੇ ਬੈਠਾ ਸੀ, ਵੱਲੋਂ ਪਾਰਦਰਸ਼ੀ ਸਫੇਦ ਲਿਫਾਫਾ ਪਲਾਸਟਿਕ ਵਿਚ ਛੋਟੀਆਂ ਸਫੇਦ ਲਿਫਾਫੀਆਂ ਪਲਾਸਟਿਕ ਵਿੱਚ ਕਾਲੇ ਰੰਗ ਦੀ ਕੋਈ ਨਸ਼ੀਲੀ ਵਸਤੂ ਪਾ ਰਿਹਾ ਸੀ। ਨਾਮ ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਪ੍ਰੀਤਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕ ਭਾਈਕੇ ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਹਾਲ ਬੈਕ ਸਾਈਡ ਮਹਾਰਾਜਾ ਪੈਲਸ ਪਟਿਆਲਾ, ਰੋਡ ਸੁਨਾਮ ਦੱਸਿਆ ਜਿਸ ਪਾਸ ਅਫ਼ੀਮ ਬਰਾਮਦ ਹੋਣ ’ਤੇ  ਮੁਕੱਦਮਾ ਅਧ 18/61/85 ਐੱਨ.ਡੀ.ਪੀ.ਐੱਸ,  ਐਕਟ ਦਰਜ ਰਜਿਸਟਰ ਕਰਾਇਆ। ਮੁੱਕਦਮੇ ਦੀ ਅਗਲੀ ਤਫਤੀਸ਼ ਸ:ਥਾ: ਪਰਮਜੀਤ ਸਿੰਘ  ਸੰਗਰੂਰ ਨੇ ਅਮਲ ਵਿੱਚ ਲਿਆਉਂਦੇ ਹੋਏ ਪ੍ਰੀਤਮ ਸਿੰਘ ਉਕਤ ਪਾਸੋਂ ਇੱਕ ਕਿਲੋ ਅਫੀਮ ਸਮੇਤ ਕਾਰ ਮਾਰਕਾ ਸਵਿਫਟ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha