ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਕੱਸਿਆ ਸ਼ਿਕੰਜਾ, 4 ਕਾਬੂ

02/11/2020 12:17:14 AM

ਗੋਨਿਆਣਾ,(ਗੋਰਾ ਲਾਲ)- ਸੂਬਾ ਸਰਕਾਰ ਵੱਲੋਂ ਚਲਾਈ ਨਸ਼ਾ ਰੋਕੂ ਮੁਹਿੰਮ ਤਹਿਤ ਡਾ. ਨਾਨਕ ਸਿੰਘ ਐੱਸ. ਐੱਸ. ਪੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਨੇਹੀਆਂ ਦੇ ਐੱਸ. ਐੱਚ. ਓ. ਬੂਟਾ ਸਿੰਘ ਨੇ ਨਸ਼ਾ ਸਮੱਗਲਰਾਂ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਦੇ ਹੋਏ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸਰਾਬ ਅਤੇ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਨੇਹੀਆਂ ਵਾਲਾ ਦੇ ਐੱਸ. ਐੱਚ. ਓ. ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਦੀ ਪੁਲਸ ਨੇ ਇਲਾਕੇ ’ਚੋਂ ਨਸ਼ਾ ਅਤੇ ਸਮੱਗਲਰਾਂ ਦਾ ਖਾਤਮਾ ਕਰਨ ਦੇ ਉਦੇਸ਼ ਨਾਲ ਪੁਲਸ ਪਾਰਟੀ ਨੇ ਗੁਰਪ੍ਰੀਤ ਸਿੰਘ ਰਿੰਕੂ ਪੁੱਤਰ ਗੋਰਾ ਸਿੰਘ ਵਾਸੀ ਖੇਮੂਆਣਾ ਤੋਂ 100 ਲਿਟਰ ਲਾਹਣ ਅਤੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਇਕ ਹੋਰ ਛਾਪੇਮਾਰੀ ਦੌਰਾਨ ਮਿਲੀ ਸਫਲਤਾ ’ਚ ਕਿੱਲੀ ਨਿਹਾਲ ਸਿੰਘ ਵਾਲਾ ਦੇ ਨਸ਼ਾ ਸਮੱਗਲਰ ਰਘੁਬੀਰ ਸਿੰਘ ਪੁੱਤਰ ਲਾਭ ਸਿੰਘ ਤੋਂ 8 ਡੱਬੇ ਨਾਜਾਇਜ਼ ਸ਼ਰਾਬ ਨੂੰ ਬਰਾਮਦ ਕੀਤਾ ਹੈ। ਇਕ ਹੋਰ ਪੁਲਸ ਛਾਪੇਮਾਰੀ ਦੌਰਾਨ ਹਰਦੀਪ ਸਿੰਘ ਪੁੱਤਰ ਰਣਦੀਪ ਸਿੰਘ ਕੋਲੋਂ ਡੇਢ ਕਿਲੋ ਭੁੱਕੀ ਅਤੇ 20 ਲਿਟਰ ਲਾਹਣ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦਡ਼ੇ ਸੱਟੇ ਚਲਾ ਰਿਹਾ ਅਸ਼ੋਕ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਗੋਨਿਆਣਾ ਵੀ ਪੁਲਸ ਦੇ ਅਡ਼ਿੱਕੇ ਚਡ਼੍ਹਿਆ ਹੈ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਸ ਦੇ ਨਸ਼ਾ ਰੋਕੂ ਚਲਾਈ ਮੁਹਿੰਮ ਕਾਰਣ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤੇ ਜਾਣ ਸਬੰਧੀ ਇਲਾਕੇ ਦੇ ਲੋਕਾਂ ’ਚ ਖੁਸ਼ੀ ਦਾ ਮਾਹੌਲ ਹੈ।


Bharat Thapa

Content Editor

Related News