ਲਾਕਡਾਊਨ ''ਚ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਚੌਕਸ ਕਰ ਰਹੀ ਹੈ ਪੁਲਸ

05/18/2020 10:38:56 PM

ਬੁਢਲਾਡਾ,(ਮਨਜੀਤ)- ਪੰਜਾਬ 'ਚ ਕਰਫਿਊ ਖਤਮ ਹੁੰਦੇ ਹੀ ਲਾਕਡਾਊਨ ਦੌਰਾਨ ਮਾਨਸਾ ਪੁਲਸ ਦੇ ਕਰਮਚਾਰੀ ਲੋਕਾਂ ਦੀ ਸੇਵਾ 'ਚ ਅਜੇ ਵੀ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਦੀ ਅਗਵਾਈ 'ਚ ਡਟੇ ਹੋਏ ਹਨ। ਲੋਕਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਪੁਲਸ ਕਰਮਚਾਰੀਆਂ ਨੇ ਨਾਕਿਆਂ 'ਤੇ ਮੋਰਚਾ ਲਾਇਆ ਹੋਇਆ ਹੈ। ਹਰ ਆਉਣ ਜਾਣ ਵਾਲੇ ਵਾਹਨ ਨੂੰ ਰੋਕ ਕੇ ਮਾਸਕ ਅਤੇ ਹੋਰ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਬੁਢਲਾਡਾ ਦੇ ਫੁੱਟਬਾਲ ਚੋਂਕ ਵਿਖੇ ਡਿਊਟੀ ਤੇ ਤਾਇਨਾਤ ਏ.ਐੱਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਲੋਕਾਂ ਨੂੰ ਜਾਗਰੂਕ ਕਰਨ ਦੀ ਜਿੰਮੇਵਾਰੀ ਨਿਭਾ ਰਹੀ ਹੈ ਕਿਉਂਕਿ ਇਸ ਬਿਮਾਰੀ ਨੇ ਦੁਨੀਆਂ 'ਚ ਵੱਡੀ ਤਬਾਹੀ ਮਚਾਈ ਹੈ। ਇਹ ਚੰਗੀ ਗੱਲ ਹੈ ਕਿ ਭਾਰਤ ਸੂਬੇ ਅਤੇ ਪੰਜਾਬ ਅੰਦਰ ਜਾਗਰੂਕਤਾ ਕਾਰਨ ਲੋਕ ਇਸ ਬਿਮਾਰੀ ਦੀ ਲਪੇਟ 'ਚ ਆਉਣ ਤੋਂ ਬਚ ਗਏ ਹਨ। ਉਨ੍ਹਾਂ ਕਿਹਾ ਕਿ ਉਹ ਚੋਂਕ 'ਚ ਲਗਾਤਾਰ ਡਿਊਟੀ ਤੇ ਤਾਇਨਾਤ ਹਨ ਅਤੇ ਪੁਲਸ ਦਾ ਕੰਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀ ਬਲਕਿ ਕਾਨੂੰਨ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਬਿਮਾਰੀ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਹਾਇਕ ਥਾਣੇਦਾਰ ਸ਼ਵਿੰਦਰ ਕੁਮਾਰ, ਏ.ਐੱਸ.ਆਈ ਦਿਲਬਾਗ ਸਿੰਘ, ਹੋਲਦਾਰ ਅਮਰਜੀਤ ਸਿੰਘ ਵੀ ਮੌਜੂਦ ਸਨ।

Bharat Thapa

This news is Content Editor Bharat Thapa