ਪੁਲਸ ਅਤੇ ਆਬਕਾਰੀ ਆਬਕਾਰੀ ਤੇ ਕਰ ਵਿਭਾਗ, ਭਾਰੀ ਮਾਤਰਾ ''ਚ ਕੀਤੀ ਲਾਹਣ ਬਰਾਮਦ

01/29/2022 12:19:43 AM

ਫਿਰੋਜ਼ਪੁਰ (ਕੁਮਾਰ)- ਪੁਲਸ ਪ੍ਰਸ਼ਾਸਨ ਅਤੇ ਆਬਕਾਰੀ ਤੇ ਕਰ ਵਿਭਾਗ ਫਿਰੋਜ਼ਪੁਰ ਨੇ ਸੰਯੁਕਤ ਅਭਿਆਨ ਰਾਹੀਂ ਭਾਰਤ ਪਾਕਿਸਤਾਨ ਨਾਲ ਲੱਗਦੇ ਬਾਰਡਰ ਦੇ ਸਰਹੱਦੀ ਇਲਾਕੇ 'ਚ ਅਚਨਚੇਤ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜ਼ਿਲ੍ਹਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਖੇਤਰ ਦੇ ਨੇੜੇ ਭਾਰੀ ਮਾਤਰਾ ਵਿਚ ਲਾਹਣ, ਸ਼ਰਾਬ ਕੱਢੀ ਜਾ ਰਹੀ ਹੈ ਜੋ ਕਿ ਚੋਣਾਂ ਦੌਰਾਨ ਵਰਤੀ ਜਾ ਸਕਦੀ ਹੈ। 

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ


ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਸੰਯੁਕਤ ਟੀਮ ਨਾਲ ਮਿਲਕੇ ਸਰਹੱਦੀ ਖੇਤਰ ਨੇੜੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਗਈ। ਐੱਸ. ਐੱਸ. ਪੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਨਿਰਪੱਖ ਤੇ ਸਾਂਤੀਪੂਰਵਕ ਚੋਣਾਂ ਕਰਵਾਉਣ ਲਈ ਪੂਰਨ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਜਿੱਥੇ ਕਿਤੇ ਵੀ ਗੈਰ ਸਮਾਜਿਕ ਗਤੀਵਿਧੀਆਂ ਦੀ ਸੂਚਨਾ ਮਿਲਦੀ ਹੈ ਗਠਿਤ ਕੀਤੀਆਂ ਟੀਮਾਂ ਵੱਲੋਂ ਤੁਰੰਤ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਜਾਬਤਾ ਤੋਂ ਬਾਅਦ 27 ਜਨਵਰੀ ਤੱਕ ਐੱਨ. ਡੀ. ਪੀ. ਐੱਸ ਐਕਟ, ਐਕਸਾਈਜ਼ ਐਕਟ, ਆਰਮਜ਼ ਐਕਟ, ਨਾਰਕੋਟਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕੱਦਮੇ ਦਰਜ ਕਰਕੇ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ 26 ਪਰਚੇ ਦਰਜ ਕਰਕੇ 33 ਆਰੋਪੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ 5 ਕਿੱਲੋ 661 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਅਫੀਮ 1 ਕਿੱਲੋ 500 ਗ੍ਰਾਮ ਬਰਾਮਦ ਕੀਤੀ ਗਈ ਹੈ। 

ਇਹ ਖ਼ਬਰ ਪੜ੍ਹੋ- ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)
ਨਾਰਕੋਟਿਕ ਐਕਟ ਦੇ ਤਹਿਤ 1 ਗ੍ਰਾਮ ਨਸ਼ੀਲਾ ਪਾਊਡਰ, 7550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐਕਸਾਇਜ਼ ਐਕਟ ਦੇ ਤਹਿਤ 60 ਪਰਚੇ ਦਰਜ ਕੀਤੇ ਗਏ ਹਨ ਅਤੇ 56 ਵਿਅਕਤੀਆਂ ਦੀ ਗ੍ਰਿਫਤਾਰੀ ਕਰਕੇ 707.90 ਲੀਟਰ ਨਾਜਾਇਜ਼ ਸਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 89 ਹਜ਼ਾਰ 870 ਲੀਟਰ ਲਾਹਣ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰਮਜ਼ ਐਕਟ ਦੇ ਤਹਿਤ 7 ਪਰਚੇ ਦਰਜ ਕੀਤੇ ਗਏ ਹਨ ਜਿਨ੍ਹਾਂ 'ਚ 7 ਆਰੋਪੀ ਨਾਜਾਇਜ਼ ਅਸਲੇ ਸਮੇਤ ਫੜੇ ਗਏ ਹਨ। ਇਸ ਤੋਂ ਇਲਾਵਾ 1 ਮੈਗਜ਼ੀਨ, 42 ਕਾਰਤੂਸ ਆਦਿ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਰਹੱਦੀ ਖੇਤਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਅਤੇ ਗੈਰ ਸਮਾਜਿਕ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਵਿਲੇਜ਼ ਡਿਫੈਂਸ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਸਰਹੱਦੀ ਖੇਤਰ ਦੇ ਰਹਿਣ ਵਾਲਿਆਂ ਨਾਲ ਬੈਠਕ ਕਰਕੇ ਕਿਸੇ ਵੀ ਤਰ੍ਹਾਂ ਦੀ ਗੈਰ ਸਮਾਜਿਕ ਗਤੀਵਿਧੀ ਸਬੰਧੀ ਪੁਲਸ ਨੂੰ ਤੁਰੰਤ ਸੂਚਨਾ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ ਸਮਾਜਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh