ਪੁਲਸ ਵੱਲੋਂ ਰੈਸਟੋਰੈਂਟਾਂ, ਢਾਬਿਆਂ ਅਤੇ ਪੈਲੇਸਾਂ ’ਚ ਛਾਪੇਮਾਰੀ

02/29/2020 12:21:32 PM

ਬਾਘਾਪੁਰਾਣਾ (ਅਜੇ): ਜ਼ਿਲਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਕੇਸਰ ਸਿੰਘ ਦੀ ਅਗਵਾਈ ਹੇਠ ਸਵੇਰੇ ਤਡ਼ਕਸਾਰ ਸੈਂਕਡ਼ੇ ਪੁਲਸ ਮੁਲਾਜ਼ਮਾਂ ਨੇ ਸ਼ਹਿਰ ਦੇ ਰੈਸਟੋਰੈਂਟਾਂ, ਢਾਬਿਆਂ ਅਤੇ ਪੈਲੇਸਾਂ ’ਚ ਛਾਪੇਮਾਰੀ ਕੀਤੀ ਤਾਂ ਕਿ ਕਿਤੇ ਕੋਈ ਗੈਰ-ਕਾਨੂੰਨੀ ਧੰਦਾ ਤਾਂ ਨਹੀਂ ਹੋ ਰਿਹਾ। ਇਸੇ ਤਰ੍ਹਾਂ ਬੱਸ ਸਟੈਂਡ ’ਤੇ ਵੀ ਤਲਾਸ਼ੀ ਲਈ ਗਈ। ਡੀ. ਐੱਸ. ਪੀ. ਨੇ ਕਿਹਾ ਕਿ ਕਸਬੇ ’ਚ ਨਸ਼ਾ ਸਮੱਗਲਰਾਂ, ਗਲਤ ਅਨਸਰਾਂ, ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਪੁਲਸ ਵੱਲੋਂ ਵਿੱਢੀ ਗਈ ਸਰਚ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਸਖਵਿੰਦਰ ਸਿੰਘ ਥਾਣਾ ਮੁਖੀ ਸਮਾਲਸਰ, ਵਕੀਲ ਸਿੰਘ ਐਡੀਸ਼ਨਲ ਐੱਸ. ਐੱਚ. ਓ., ਸਬ-ਇੰਸਪੈਕਟਰ ਗੁਰਤੇਜ ਸਿੰਘ, ਚੌਕੀ ਇੰਚਾਰਜ ਨੱਥੂਵਾਲਾ ਨਿਰਮਲਜੀਤ ਸਿੰਘ, ਏ. ਐੱਸ. ਆਈ. ਬਲਧੀਰ ਸਿੰਘ, ਰੀਡਰ ਸਰਬਜੀਤ ਸਿੰਘ, ਸੁਲੇਮਾਨ, ਬਲਜਿੰਦਰ ਸਿੰਘ ਏ. ਐੱਸ. ਆਈ., ਬਿੰਦਰਪਾਲ ਕੌਰ, ਸਤਨਾਮ ਸਿੰਘ ਅਤੇ ਹੋਰ ਸ਼ਾਮਲ ਸਨ।

Shyna

This news is Content Editor Shyna