ਪੁਲਸ ਨੇ ਅਫ਼ੀਮ ਅਤੇ ਲਾਹਣ ਸਮੇਤ ਇਕ ਵਿਅਕਤੀ ਨੂੰ ਕੀਤ ਕਾਬੂ, ਇਕ ਫ਼ਰਾਰ
10/23/2020 3:15:35 PM
ਮੋਗਾ (ਆਜ਼ਾਦ): ਨਸ਼ੇ ਵਾਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਇਕ ਅਫ਼ੀਮ ਸਮੱਗਲਰ ਨੂੰ ਕਾਬੂ ਕੀਤਾ ਅਤੇ ਇਕ ਸ਼ਰਾਬ ਸਮੱਗਲਰ ਕਾਬੂ ਨਹੀਂ ਆ ਸਕਿਆ। ਸੀ. ਆਈ. ਏ. ਧਰਮਕੋਟ ਦੇ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਬੁੱਘੀਪੁਰਾ ਕੋਲ ਜਾਂਦੇ ਸੀ ਤਾਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਇਕ ਮੋਟਰਸਾਈਕਲ ਸਵਾਰ ਰੁਪਿੰਦਰ ਸਿੰਘ ਉਰਫ ਰਵੀ ਨਿਵਾਸੀ ਬੰਧਨੀ ਖੁਰਦ ਨੂੰ ਰੋਕਿਆ ਤਾਂ ਤਲਾਸ਼ੀ ਲੈਣ 'ਤੇ 500 ਗ੍ਰਾਮ ਅਫੀਮ ਬਰਾਮਦ ਕੀਤੀ, ਦੋਸ਼ੀ ਖ਼ਿਲਾਫ਼ ਥਾਣਾ ਮਹਿਣਾ 'ਚ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਸਾਬਕਾ PM ਨਵਾਜ਼ ਸ਼ਰੀਫ਼ ਦਾ ਇਮਰਾਨ ਖਾਨ 'ਤੇ ਹਮਲਾ, ਕਿਹਾ-ਮੁਲਕ 'ਚ ਚੱਲ ਰਹੀਆਂ ਨੇ ਦੋ ਸਰਕਾਰਾਂ
ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਸਮੱਗਲਰ ਨੂੰ ਪੁੱਛ-ਗਿੱਛ ਤੋਂ ਬਾਅਦ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਥਾਣਾ ਧਰਮਕੋਟ ਕੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਠਾਕੁਰ ਸਿੰਘ ਨਿਵਾਸੀ ਧਰਮਕੋਟ ਦੇ ਛਾਪੇਮਾਰੀ ਕਰ ਕੇ 100 ਲੀਟਰ ਲਾਹਣ ਬਰਾਮਦ ਕੀਤੀ, ਜਦਕਿ ਦੋਸ਼ੀ ਭੱਜਣ ਵਿਚ ਸਫਲ ਹੋ ਗਿਆ, ਜਿਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ...ਆਖਿਰ ਕੈਪਟਨ ਅਮਰਿੰਦਰ ਕਾਇਲ ਹੋ ਹੀ ਗਏ ਸਿੱਧੂ ਦੀ ਸ਼ਬਦਾਵਲੀ ਤੋਂ