ਪੁਲਸ ਨੇ 5 ਮੋਟਰਸਾਈਕਲਾਂ ਸਣੇ 2 ਦੋਸ਼ੀ ਕੀਤੇ ਕਾਬੂ

03/01/2020 5:51:21 PM

ਮੋਗਾ (ਸੰਜੀਵ): ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੀ ਪੁਲਸ ਚੌਕੀ ਦੌਲੇਵਾਲਾ ਨੇ ਨਾਕੇਬੰਦੀ ਦੌਰਾਨ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਪੰਜ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਟ ਈਸੇ ਖਾਂ ਦੇ ਥਾਣਾ ਪ੍ਰਮੁੱਖ ਜਸਵਿੰਦਰ ਸਿੰਘ ਅਤੇ ਪੁਲਸ ਚੌਕੀ ਇੰਚਾਰਜ ਦੌਲੇਵਾਲਾ ਪਰਮਦੀਪ ਸਿੰਘ ਗਿੱਲ ਨੇ ਦੱਸਿਆ ਕਿ ਐੱਸ.ਐੱਸ.ਪੀ. ਮੋਗਾ ਹਰਮਨਬੀਰ ਸਿੰਘ ਦੇ ਆਦੇਸ਼ਾਂ 'ਤੇ ਪੁਲਸ ਪਾਰਟੀ ਨੇ ਕੱਚਾ ਮਸੀਤਾ ਰੋਡ ਦੌਲੇਵਾਲਾ 'ਤੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੇ ਚੱਲਦੇ ਇਕ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਤੋਂ ਪੁੱਛਗਿਛ ਕਰਨ 'ਤੇ ਪਤਾ ਚੱਲਿਆ ਕਿ ਉਹ ਲੁੱਟ-ਖਸੁੱਟ ਕਰਨ ਦੇ ਆਦੀ ਹਨ ਅਤੇ ਪੁੱਛਗਿਛ 'ਚ ਉਨ੍ਹਾਂ ਨੇ ਚੋਰੀ ਕੀਤੇ ਪੰਜ ਮੋਟਰਸਾਈਕਲ ਵੀ ਬਰਾਮਦ ਕਰਵਾਏ।

ਐੱਚ.ਐੱਸ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਕਰਮ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਮਸੀਤਾ ਰੋਡ ਕੋਟ ਈਸੇ ਖਾਂ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਲਾੜੀਆਂ ਥਾਣਾ ਸੁਲਤਾਨਪੁਰ ਜ਼ਿਲਾ ਕਪੂਰਥਲਾ ਨੂੰ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਅੱਜ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਹੈ। ਪੁੱਛਗਿਛ ਦੌਰਾਨ ਦੋਸੀਆਂ ਤੋਂ ਹੋਰ ਬਰਾਮਦਗੀ ਕੀਤੀ ਹੈ। ਉਮੀਦ ਹੈ ਕਿ ਇਨ੍ਹਾਂ ਦਾ ਪਿਛਲਾ ਰਿਕਾਰਡ ਵੀ ਚੈਕ ਕੀਤਾ ਜਾਵੇਗਾ ਕਿ ਇਨ੍ਹਾਂ 'ਤੇ ਹੋਰ ਕਿਹੜੇ-ਕਿਹੜੇ ਮੁਕਦਮੇ ਦਰਜ ਹਨ।


Shyna

Content Editor

Related News