ਗੁੰਮ ਹੋਈਆਂ ਦੋ ਸਕੀਆਂ ਭੈਣਾਂ ਨੂੰ ਪੁਲਸ ਨੇ ਲੱਭ ਕੇ ਕੀਤਾ ਪਰਿਵਾਰ ਹਵਾਲੇ

05/18/2020 11:33:18 AM

ਤਪਾ ਮੰਡੀ (ਸ਼ਾਮ ਗਰਗ): ਤਪਾ ਪੁਲਸ ਨੇ ਪਿੰਡ ਢਿੱਲਵਾਂ ਦੀਆਂ ਗੁੰਮ ਹੋਈਆਂ ਦੋ ਸਕੀਆਂ ਭੈਣਾਂ ਨੂੰ ਲੱਭ ਕੇ ਪਰਿਵਾਰ ਹਵਾਲੇ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਦਈ ਪਰਮਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਢਿਲਵਾਂ ਨੇ ਪੁਲਸ ਪਾਸ ਬਿਆਨ ਕਲਮਬੱਧ ਕਰਵਾਏ ਕਿ ਉਹ ਆਪਣੇ ਘਰ ਵਾਲੇ ਨਾਲ ਝਗੜਾ ਕਰਕੇ ਆਪਣੀ ਰਿਸ਼ਤੇਦਾਰੀ 'ਚ ਚਲੀ ਗਈ ਸੀ,ਜਿਸ ਤੋਂ ਬਾਅਦ ਉਸ ਦਾ ਪਤੀ ਵੀ ਉਸ ਦੀ ਭਾਲ ਲਈ ਰਿਸ਼ਤੇਦਾਰੀ ਵਿੱਚ ਚਲਾ ਗਿਆ ਸੀ,ਪ੍ਰੰਤੂ ਜਦੋਂ ਮੁਦਈ ਨੇ ਅੱਜ ਘਰ ਆ ਕੇ ਦੇਖਿਆ ਤਾਂ ਉਸ ਦੀਆਂ ਦੋਨੋਂ ਲੜਕੀਆਂ ਘਰ ਨਹੀਂ ਸਨ,ਜਿਸ ਤੇ ਮੁਦਈ ਨੇ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਘਰ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਢਿੱਲਵਾਂ ਦਾ ਆਉਣਾ ਜਾਣਾ ਹੈ ਨੇ ਉਸ ਦੀਆਂ ਦੋਨੋਂ ਨਾਬਾਲਗ ਲੜਕੀਆਂ ਨੂੰ ਜਾਂ ਤਾਂ ਖੁਦ ਅਗਵਾ ਕਰ ਲਿਆ ਹੈ ਜਾਂ ਫਿਰ ਕਿਸੇ ਨਾਮਲੂਮ ਵਿਅਕਤੀ ਤੋਂ ਅਗਵਾ ਕਰਵਾਇਆ ਹੈ।

ਜਿਸ ਉਪਰੰਤ ਤਪਾ ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।ਉਨ੍ਹਾਂ  ਦੱਸਿਆ ਕਿ ਪੁਲਸ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਮੰਨਿਆ ਕਿ ਉਹ ਦੋਨੋਂ ਲੜਕੀਆਂ ਨੂੰ ਆਪਣੀ ਮਾਸੀ ਦੇ ਘਰ ਪਿੰਡ ਰਾਏਕੋਟ ਮਾਖਾ ਥਾਣਾ ਜੋੜਕੀਆਂ ਜ਼ਿਲਾ ਮਾਨਸਾ ਵਿਖੇ ਛੱਡ ਆਇਆ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਵੱਲੋਂ ਲੇਡੀਜ਼ ਪੁਲਸ ਪਾਰਟੀ ਸਮੇਤ ਪਿੰਡ ਰਾਏਕੋਟ ਮਾਖਾ ਵਿਖੇ ਰੇਡ ਕਰਕੇ ਦੋਨੋਂ ਨਬਾਲਗ ਲੜਕੀਆਂ ਨੂੰ ਸਹੀ ਸਲਾਮਤ ਬਰਾਮਦ ਕੀਤਾ,ਜਿਨ੍ਹਾਂ ਨੂੰ ਥਾਣਾ ਤਪਾ ਵਿਖੇ ਪਤਵੰਤਿਆਂ ਦੀ ਹਾਜ਼ਰੀ 'ਚ ਮਾਪਿਆਂ ਦੇ ਸਪੁਰਦ ਕਰ ਦਿੱਤਾ।


Shyna

Content Editor

Related News