ਪੁਲਸ ਮੁਲਾਜ਼ਮ ਰਿਸ਼ਤਵਤ ਦੇ ਤੌਰ ''ਤੇ ਆਈ.ਫੋਨ ਲੈਂਦਾ ਕੈਮਰੇ ''ਚ ਕੈਦ

09/21/2019 4:39:14 PM

ਚੰਡੀਗੜ੍ਹ (ਜੱਸੋਵਾਲ)—ਆਪਣੀ ਧੱਕੇਸ਼ਾਹੀ ਦੇ ਕਾਰਨ ਹਮੇਸ਼ਾਂ ਸੁਰਖੀਆਂ 'ਚ ਰਹੀ ਪੰਜਾਬ ਪੁਲਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਬਨੂੜ ਥਾਣੇ 'ਚ ਤਾਇਨਾਤ ਏ.ਐੱਸ.ਆਈ. ਮੋਹਨ ਸਿੰਘ ਜੋਕਿ ਇਸ ਸਮੇਂ ਸਬ-ਇੰਸਪੈਕਟਰ ਬਣ ਚੁੱਕਾ ਹੈ ਨੇ ਆਪਣੇ ਲਾਲਚ ਦੇ ਲਈ ਬਨੂੜ ਦੀ ਹੀ ਇਕ ਮਹਿਲਾ ਹਰਜਿੰਦਰ ਕੌਰ ਨੂੰ ਆਧਾਰ ਬਣਾ ਕੇ ਮਾਣਕਪੁਰ ਦੇ ਰਹਿਣ ਵਾਲੇ ਰਾਹੁਲ ਕੁਮਾਰ ਦੇ ਖਿਲਾਫ ਉਸ ਦੇ ਲੜਕੇ ਨੂੰ ਕਿਡਨੈਪਿੰਗ ਅਤੇ ਐੱਨ.ਡੀ.ਪੀ.ਐੱਸ. ਦਾ ਝੂਠਾ ਮਾਮਲਾ ਦਰਜ ਕਰਵਾ ਕੇ ਜੇਲ ਭੇਜ ਦਿੱਤਾ।

PunjabKesari

ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਕੁਮਾਰ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ 14 ਜੁਲਾਈ 2018 ਨੂੰ ਉਸ 'ਤੇ ਮਾਮਲਾ ਦਰਜ ਕੀਤਾ ਗਿਆ, ਉਸ ਦਿਨ ਉਹ ਇੰਡੀਆ 'ਚ ਨਹੀਂ ਸੀ, ਜਿਸ ਦਾ ਸਬੂਤ ਉਸ ਦਾ ਪਾਸਪੋਰਟ ਹੈ, ਜਿਸ 'ਤੇ ਚਾਈਨਾ ਦਾ ਵੀਜ਼ਾ ਲੱਗਿਆ ਹੋਇਆ ਹੈ। ਇੰਨਾ ਹੀ ਨਹੀਂ ਰਾਹੁਲ ਦੇ ਇੰਡੀਆ ਤੋਂ ਬਾਹਰ ਹੋਣ 'ਤੇ ਉਸ ਦੇ ਪਰਿਵਾਰ ਨੂੰ ਪੁਲਸ ਨੇ ਕਾਫੀ ਪਰੇਸ਼ਾਨ ਕੀਤਾ ਤਾਂ ਉਸ ਨੇ ਖੁਦ ਨੂੰ ਮੋਹਾਲੀ ਕੋਰਟ 'ਚ ਸਰੰਡਰ ਕਰ ਦਿੱਤਾ ਅਤੇ ਉਸ ਨੂੰ ਜੇਲ ਵੀ ਜਾਣਾ ਪਿਆ। ਹਾਈਕੋਰਟ 'ਚ ਕੀਤੀ ਅਪੀਲ ਦੇ ਬਾਅਦ ਅਦਾਲਤ ਨੇ ਰਾਹੁਲ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਪੁਲਸ ਵਲੋਂ ਦਰਜ ਕੀਤੇ ਇਸ ਝੂਠੇ ਮਾਮਲੇ 'ਚ ਉਸ ਦਾ ਕਰੀਅਰ ਤਬਾਹ ਕਰ ਦਿੱਤਾ।

PunjabKesari

ਏ.ਐੱਸ.ਆਈ. ਮੋਹਨ ਸਿੰਘ ਰਾਹੁਲ ਨੂੰ ਕਿਸੇ ਹੋਰ ਵੱਡੇ ਕੇਸ 'ਚ ਫਸਾਉਣ ਨੂੰ ਲੈ ਕੇ ਉਸ ਨਾਲ ਰਿਸ਼ਵਤ ਦੇ ਤੌਰ 'ਤੇ 2 ਵਾਰ ਆਈ ਫੋਨ-6 ਇਕ ਵਾਰ ਆਈ ਫੋਨ-7 ਲੈ ਲਿਆ। ਉਸ ਨੇ ਖੁਦ ਆਡੀਓ ਰਿਕਾਡਿੰਗ 'ਚ ਰਾਹੁਲ 'ਤੇ ਝੂਠਾ ਮਾਮਲਾ ਦਰਜ ਕਰਨ ਦੀ ਗੱਲ ਵੀ ਕਬੂਲੀ ਹੈ, ਜਦਕਿ ਰਾਹੁਲ ਦੇ ਕੋਲ ਏ.ਐਸ.ਆਈ. ਮੋਹਨ ਸਿੰਘ ਨੂੰ ਫੋਨ ਦਿੰਦੇ ਦੀ ਵੀਡੀਓ ਵੀ ਮੌਜੂਦ ਹੈ। ਰਾਹੁਲ ਨੇ ਕਿਹਾ ਕਿ ਇਹ ਅਜਿਹਾ ਇਸ ਲਈ ਹੋਇਆ, ਕਿਉਂਕਿ ਉਹ ਅਕਾਲੀ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਉਸ ਦਾ ਮਾਮਲਾ ਦਰਜ ਹੋਣ ਤੋਂ ਪਹਿਲਾਂ ਕਿਸੇ ਕਾਂਗਰਸ ਪਾਰਟੀ ਦੇ ਨੇਤਾ ਦੇ ਲੜਕੇ ਨਾਲ ਝਗੜਾ ਹੋਇਆ ਸੀ।


Shyna

Content Editor

Related News