ਜ਼ਹਿਰੀਲੀ ਦਵਾਈ ਪੀਣ ਨਾਲ ਵਿਅਕਤੀ ਦੀ ਮੌਤ

02/10/2020 5:15:58 PM

ਮੋਗਾ (ਸੰਜੀਵ): ਘਰੇਲੂ ਕਲੇਸ਼ ਤੋਂ ਪਰੇਸ਼ਾਨ ਮੋਗਾ ਨਿਵਾਸੀ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਥਾਣਾ ਸਿਟੀ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਲਖਨ ਸਿੰਘ ਨੇ ਦੱਸਿਆ ਕਿ ਮ੍ਰਿਤਕ 43 ਸਾਲਾ ਜਗਰਾਜ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਮਦਦੇਕੇ ਹਾਲ ਆਬਾਦ ਅਜੀਤ ਨਗਰ ਮੋਗਾ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ 2 ਔਰਤਾਂ ਨਾਲ ਸਬੰਧ ਸਨ। ਪ

ਹਿਲੀ ਵਿਆਹੁਤਾ ਮਹਿਲਾ ਪਿੰਡ ਮਦਦੇਕੇ 'ਚ ਰਹਿੰਦੀ ਸੀ ਅਤੇ ਉਸ ਦੇ 2 ਕੁੜੀਆਂ ਅਤੇ ਇਕ ਮੁੰਡਾ ਸੀ। ਦੂਜੀ ਔਰਤ ਮੋਗਾ ਦੇ ਅਜੀਤ ਨਗਰ 'ਚ ਰਹਿੰਦੀ ਸੀ। ਇਸੇ ਕਾਰਨ ਲਾਸ਼ ਨੂੰ ਲੈਣ ਦੇ ਲਈ ਦੋਵੇਂ ਹੀ ਮਹਿਲਾਵਾਂ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਹੰਗਾਮਾ ਕੀਤਾ ਪਰ ਦੋਵੇਂ ਮਹਿਲਾਵਾਂ ਦੇ ਨਾਲ ਆਏ ਵਿਅਕਤੀਆਂ ਨੇ ਲਾਸ਼ ਪਿੰਡ ਮਦਦੇਕੇ ਦੀ ਵਿਆਹੁਤਾ ਮਹਿਲਾ ਨੂੰ ਸੌਂਪਣ ਨੂੰ ਕਿਹਾ। ਜਾਣਕਾਰੀ ਮੁਤਾਬਕ 2 ਔਰਤਾਂ ਰੱਖਣ ਦੇ ਚੱਕਰ 'ਚ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਲੋਕ ਉਸ ਨੂੰ ਨਿੱਜੀ ਹਸਪਤਾਲ 'ਚ ਲੈ ਗਏ, ਜਿੱਥੇ ਡਾਕਟਰਾਂ ਦੀ ਕੋਸ਼ਿਸ਼ ਦੇ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੁਖਲਨ ਦੇ ਮੁਤਾਬਕ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਲਾਸ਼ ਪਿੰਡ ਮਦਦੇਕੇ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Shyna

Content Editor

Related News