ਪੰਜਾਬ ''ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਰੁੱਧ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ

08/11/2020 1:50:22 AM

ਮੋਗਾ,(ਗੋਪੀ ਰਾਊਕੇ, ਸੰਦੀਪ ਸ਼ਰਮਾ)-ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨਾਲ ਹੋਏ ਮਨੁੱਖਤਾ ਦੇ ਘਾਣ ਦੇ ਰੋਸ ਵਜੋਂ ਅਤੇ ਮੋਗਾ ਦੇ ਥਾਣਾ ਸਦਰ ਦਾ ਤਤਕਾਲੀਨ ਮੁਖੀ ਵਲੋਂ ਥਾਣੇ ਅਧੀਨ ਪੈਂਦੇ ਪਿੰਡਾਂ ਦੇ ਸੱਤਾਧਾਰੀ ਧਿਰ ਨਾਲ ਸਬੰਧਿਤ ਸਰਪੰਚਾ ਵਲੋਂ ਕਥਿਤ ਤੌਰ 'ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਵਾਉਣ ਲਈ ਦਬਾਅ ਬਨਾਉਣ ਅਤੇ ਇਕ ਸੱਤਾਧਾਰੀ ਧਿਰ ਦੇ ਕਾਂਗਰਸੀ ਆਗੂ ਵਲੋਂ 1.50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਮੋਗਾ ਹਲਕੇ ਦੇ ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਿਤ ਆਗੂਆਂ ਵਲੋਂ ਜਬਰਦਰਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲਾ ਭਾਜਪਾ ਪ੍ਰਧਾਨ ਵਿਨੈ ਸ਼ਰਮਾ ਤੇ ਸਾਥੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।
ਇਸ ਤੋਂ ਪਹਿਲਾ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਰੱਖੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ, ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਜ਼ਿਲਾ ਪ੍ਰਧਾਨ ਭਾਜਪਾ ਵਿਨੈ ਸ਼ਰਮਾ, ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਝਾ ਖ਼ੇਤਰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਕਰਕੇ ਹੋਈਆਂ ਮੌਤਾਂ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਮਾਮਲੇ 'ਚ ਮੋਗਾ ਹਲਕੇ ਨੂੰ ਵੀ ਸ਼ਾਮਿਲ ਕੀਤਾ ਜਾਵੇ, ਕਿਉਂਕਿ ਇਕ ਥਾਣਾ ਮੁਖੀ ਵਲੋਂ ਹੈਰਾਨੀਜਨਕ ਖੁਲਾਸੇ ਕਰਨ ਮਗਰੋਂ ਇਸ ਗੱਲ ਦੇ ਪੱਕੀ ਮੋਹਰ ਲੱਗ ਗਈ ਹੈ ਕਿ ਹੁਕਮਰਾਨ ਧਿਰ ਦੇ ਆਗੂਆਂ ਦੀ ਕਥਿਤ ਸ਼ਹਿ ਤੇ ਮੋਗਾ ਹਲਕੇ 'ਚ ਵੀ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜਾਂਚ ਵਿਚ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਆਖਿਰਕਾਰ ਕਿਹੜੇ ਆਗੂ ਸ਼ਰਾਬ ਦੀ ਵਿਕਰੀ ਕਰਦੇ ਹਨ ਤੇ ਕਿਹੜੇ ਥਾਣਾ ਮੁਖੀਆਂ ਤੋਂ ਰਿਸ਼ਵਤ ਮੰਗਦੇ ਹਨ। ਉਨ੍ਹਾਂ ਆਖਿਆ ਕਿ ਹਲਕਾ ਨਿਵਾਸੀਆਂ ਨੂੰ ਇਹ ਡਰ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚ ਲੋਕ ਕਚਹਿਰੀ ਵਿਚ ਪੇਸ਼ ਨਾ ਕੀਤਾ ਤਾਂ ਤਰਨਤਾਰਨ ਜ਼ਿਲੇ 'ਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਇਸ ਹਲਕੇ 'ਚ ਵੀ ਵਾਪਰ ਸਕਦੀਆਂ ਹਨ।

ਉਨ੍ਹਾਂ ਆਖਿਆ ਕਿ ਅਕਾਲੀ ਦਲ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਆਪਣਾ ਸੰਘਰਸ਼ ਭਵਿੱਖ ਵਿਚ ਵੀ ਜਾਰੀ ਰੱਖੇਗਾ। ਇਸ ਮੌਕੇ ਪ੍ਰੇਮ ਚੰਦ ਚੱਕੀ ਵਾਲਾ, ਮਨਜੀਤ ਸਿੰਘ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਗੋਵਰਧਨ ਪੋਪਲੀ, ਗੁਰਮਿੰਦਰਜੀਤ ਸਿੰਘ ਬਬਲੂ, ਬੋਹੜ ਸਿੰਘ, (ਸਾਰੇ ਕੌਂਸਲਰ ਨਗਰ ਨਿਗਮ ਮੋਗਾ), ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸਕੱਤਰ ਜਨਰਲ ਸਰਪੰਚ ਗੁਰਮੀਤ ਸਿੰਘ ਸਾਫ਼ੂਵਾਲਾ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੱਦਾ ਸਿੰਘ ਵਾਲਾ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਖਚੈਨ ਸਿੰਘ ਸੱਦਾ ਸਿੰਘ ਵਾਲਾ, ਜਸਵੀਰ ਸਿੰਘ ਸੰਘਾ ਡਰੋਲੀ, ਅਵਤਾਰ ਸਿੰਘ ਸਿੰਘਾਵਾਲਾ, ਗੁਰਪ੍ਰੀਤ ਸਿੰਘ ਧੱਲੇਕੇ, ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਰਾਹੁਲ ਗਰਗ, ਤਰਸੇਮ ਸਿੰਘ ਰੱਤੀਆ ਸ਼੍ਰੋਮਣੀ ਕਮੇਟੀ ਮੈਂਬਰ, ਬੋਹੜ ਸਿੰਘ, ਕੁਲਵੰਤ ਸਿੰਘ ਰਾਜਪੂਤ, ਮਨੀਸ਼ ਮਨੋਰਾਏ, ਵਰੁਨ ਭੱਲਾ, ਚਰਨਜੀਤ ਸਿੰਘ ਝੰਡੇਆਣਾ, ਰਜਿੰਦਰ ਸਿੰਘ ਡੱਲਾ ਪੀ. ਏ., ਪੀ. ਏ. ਗੁਰਜੰਟ ਸਿੰਘ ਰਾਮੂਵਾਲਾ, ਬਲਤੇਜ ਸਿੰਘ ਮਹਿਰੋਂ, ਅਮਰਜੀਤ ਸਿੰਘ ਮਟਵਾਣੀ, ਰਵਦੀਪ ਸਿੰਘ ਦਾਰਾਪੁਰ, ਸੁਰਜੀਤ ਸਿੰਘ ਸੰਧੂਆਂ ਵਾਲਾ ਸਰਕਲ ਪ੍ਰਧਾਨ ਯੂਥ, ਦਲਜੀਤ ਸਿੰਘ ਗੋਲਡੀ, ਰਣਜੀਤ ਸਿੰਘ ਭਾਊ, ਮੁਕੰਦ ਸਿੰਘ ਬੁੱਕਣ ਵਾਲਾ ਡਾਇਰੈਕਟਰ, ਹਰਦੀਪ ਸਿੰਘ ਸਿੰਘਾਂਵਾਲਾ, ਗੁਰਜੀਤ ਸਿੰਘ ਕਾਦਰ ਵਾਲਾ, ਅਵਤਾਰ ਸਿੰਘ ਬਰਾੜ ਸਿੰਘਾਂਵਾਲਾ, ਗੁਰਚਰਨ ਸਿੰਘ ਬਿੱਟੂ ਸਿੰਘਾਂਵਾਲਾ, ਬਾਬਾ ਸੁਖਦੇਵ ਸਿੰਘ ਟੈਣੀ, ਲਾਲ ਸਿੰਘ ਸਿੰਘਾਂਵਾਲਾ, ਦਵਿੰਦਰ ਸਿੰਘ ਸਰਪੰਚ ਮੰਡੀਰਾ ਵਾਲਾ, ਨਵਤੇਜ ਸਿੰਘ ਗਿੱਲ, ਹਰਮੇਲ ਸਿੰਘ ਖੁਖਰਾਣਾ, ਕੁਲਵਿੰਦਰ ਸਿੰਘ ਚੋਟੀਆਂ, ਗੁਰਦੀਪ ਸਿੰਘ ਮਹੇਸ਼ਰੀ, ਗੁਰਚਰਨ ਸਿੰਘ ਕਾਲੀਏ ਵਾਲਾ, ਵਿਪਨਪਾਲ ਸਿੰਘ ਖੋਸਾ, ਜਸਪਾਲ ਸਿੰਘ ਖੋਸਾ, ਸ਼ਿੰਦਰ ਸਿੰਘ ਗਿੱਲ, ਗਵਰਧਨ ਪੋਪਲੀ, ਮਨਜੀਤ ਸਿੰਘ ਧੰਮੂ, ਰਾਕੇਸ਼ ਕਾਲਾ ਬਜਾਜ, ਪਰਮਿੰਦਰ ਸਫ਼ਰੀ, ਬਲਤੇਜ ਸਿੰਘ ਮਹਿਰੋ, ਸਰਕਲ ਪ੍ਰਧਾਨ ਹੈਪੀ ਭੁੱਲਰ, ਹਰਜਿੰਦਰ ਸਿੰਘ ਚੋਟੀਆਂ, ਗੁਰਸੇਵਕ ਸਿੰਘ ਚੋਟੀਆਂ, ਸੁਖਮੰਦਰ ਸਿੰਘ ਡਗਰੂ, ਬਲਕਾਰ ਸਿੰਘ ਮੰਗੇਵਾਲਾ ਤੋਂ ਇਲਾਵਾ ਹਲਕਾ ਮੋਗਾ ਤੋਂ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
 


Deepak Kumar

Content Editor

Related News