ਵਿਆਹੁਤਾ ਨਾਲ ਸ਼ਰੀਰਕ ਸ਼ੋਸ਼ਣ ਕਰਨ ਸਬੰਧੀ 6 ਵਿਰੁੱਧ ਮਾਮਲਾ ਦਰਜ

Sunday, Apr 21, 2019 - 07:19 PM (IST)

ਬਰੇਟਾ, (ਬਾਂਸਲ)— ਧਰਮਪੁਰਾ ਵਿਖੇ ਇੱਕ ਵਿਆਹੁਤਾ ਦਾ ਸ਼ਰੀਰਕ ਸ਼ੋਸ਼ਣ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਧਰਮਪੁਰਾ ਵਾਸੀ ਰਣਜੀਤ ਸਿੰਘ ਨਾਲ ਵਿਆਹੀ ਰਾਮਨਗਰ ਭੱਠਲ ਦੀ ਮਨਦੀਪ ਕੌਰ ਜਿਸ ਦਾ ਵਿਆਹ 2007 'ਚ ਰਣਜੀਤ ਸਿੰਘ ਨਾਲ ਹੋਇਆ ਸੀ। ਇਸ ਮਗਰੋਂ ਉਸ ਦੇ ਇੱਕ ਲੜਕਾ ਹੋਇਆ ਸੀ ਤੇ 2011 'ਚ ਰਣਜੀਤ ਸਿੰਘ ਦੀ ਇੱਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਦੌਰਾਨ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਮਨਦੀਪ ਕੌਰ ਦੇ ਦਿਓਰ ਕੁਲਵਿੰਦਰ ਸਿੰਘ ਨੂੰ ਪੱਗ ਤੇ ਬਿਠਾ ਕੇ ਵਿਆਹ ਦੀ ਗੱਲ ਹੋ ਗਈ ਸੀ।ਇਹ ਬਿਆਨ ਮਨਦੀਪ ਕੌਰ ਵੱਲੋਂ ਬਰੇਟਾ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਮੇਵਾ ਸਿੰਘ ਨੂੰ ਬੁਢਲਾਡਾ ਪੁਲਸ ਦੀ ਇੰਸਪੈਕਟਰ ਜਸਵਿੰਦਰ ਕੌਰ ਦੀ ਮੌਜੂਦਗੀ 'ਚ ਦਰਜ ਕਰਵਾਉਦਂੇ ਹੋਏ ਦੋਸ਼ ਲਗਾਇਆ ਕਿ ਉਸ ਦਾ ਦਿਓਰ ਕੁਲਵਿੰਦਰ ਸਿੰਘ 6-7 ਸਾਲ ਧੱਕੇ ਨਾਲ ਉਸ ਦਾ ਸ਼ਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਹੁਣ ਉਸ ਦੇ ਨਾਮ ਲੱਗੀ ਪੇਕਿਆਂ ਦੀ ਢਾਈ ਏਕੜ ਜ਼ਮੀਨ ਲਿਆਉਣ ਲਈ ਕੁੱਟ ਮਾਰ ਕਰਦਾ ਸੀ ਤੇ ਹੁਣ ਉਸ ਨੇ ਹੋਰ ਵਿਆਹ ਕਰਵਾ ਲਿਆ ਹੈ। ਪਤਾ ਲੱਗਣ ਤੇ ਮਨਜੀਤ ਕੌਰ ਵੱਲੋਂ ਆਪਣੇ ਪੇਕੇ ਘਰ ਰਾਮਨਗਰ ਭੱਠਲ ਨੂੰ ਸੂਚਿਤ ਕਰਨ ਤੇ ਉਥੇ ਦੀ ਪੰਚਾਇਤ ਤੇ ਧਰਮਪੁਰਾ ਦੀ ਪੰਚਾਇਤ ਤੇ ਦੋਵਾਂ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋਏ, ਜਿਥੇ ਕੁਲਵਿੰਦਰ ਸਿੰਘ ਨੇ ਪੰਚਾਇਤ ਦੇ ਸਾਹਮਣੇ ਉਸ ਦੀ ਕੁੱਟਮਾਰ ਕੀਤੀ ਤੇ ਕੱਪੜੇ ਪਾੜੇ ਤੇ ਉਸ ਨੂੰੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁਲਸ ਨੇ ਕੁਲਵਿੰਦਰ ਸਿੰਘ, ਉਸ ਦੀ ਮਾਂ ਜਗਮੇਲ ਕੋਰ, ਨਿੱਕੀ ਕੌਰ, ਵੀਰਪਾਲ ਕੌਰ ਤੇ ਹਰੀ ਸਿੰਘ ਤੇ ਸੇਵਕ ਸਿੰਘ ਰਾਮਨਗਰ ਭੱਠਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News