ਸਮਰਾਲਾ ’ਚ ਪੈਟਰੋਲ ਪੰਪ ਡੀਲਰਜ਼ ਦੀ ਹੜਤਾਲ ਕਾਰਣ ਲੋਕ ਪ੍ਰੇਸ਼ਾਨ

07/29/2020 8:51:28 PM

ਸਮਰਾਲਾ, (ਗਰਗ, ਬੰਗੜ)- ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀ ਤਰ੍ਹਾਂ ਸਮਰਾਲਾ ਵਿਚ ਵੀ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਬੰਦ ਰਹੇ। ਕੁਝ ਦਿਨ ਪਹਿਲਾਂ ਇਕ ਪੈਟਰੋਲ ਪੰਪ ਡੀਲਰ ਵੱਲੋਂ ਵਿੱਤੀ ਘਾਟੇ ਕਾਰਣ ਖ਼ੁਦਕੁਸ਼ੀ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਅੱਜ ਸਮੁੱਚੇ ਪੰਜਾਬ ਭਰ ਅੰਦਰ ਹੜਤਾਲ ਦਾ ਐਲਾਨ ਕੀਤਾ ਸੀ।

ਪੈਟਰੋਲ ਪੰਪ ਡੀਲਰਾਂ ਦਾ ਸ਼ਿਕਵਾ ਹੈ ਕਿ ਗੁਆਂਢੀ ਰਾਜਾਂ ਨਾਲੋਂ ਪੰਜਾਬ ਅੰਦਰ ਤੇਲ ’ਤੇ ਵੈਟ ਜ਼ਿਆਦਾ ਹੋਣ ਕਾਰਣ ਉਹ ਵਿੱਤੀ ਘਾਟੇ ਨਾਲ ਜੂਝ ਰਹੇ ਹਨ। ਪੰਜਾਬ ਅੰਦਰ ਪੈਟਰੋਲ ਡੀਜ਼ਲ ’ਤੇ ਵੈਟ ਦੀ ਦਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇੱਥੇ ਤੇਲ ਦੀ ਸਮੱਗਲਿੰਗ ਵੀ ਹੋ ਰਹੀ ਹੈ। ਅੱਜ ਸਿਹਤ ਨਾਲ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਿਸੇ ਵਾਹਨ ਨੂੰ ਵੀ ਤੇਲ ਨਹੀਂ ਵੇਚਿਆ ਗਿਆ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਵਿਚ ਜਿਹੜਾ ਤੇਲ ਉੱਤੇ ਵਾਧੂ ਵੈਟ ਲਾਇਆ ਹੋਇਆ ਹੈ ਉਸ ਨੂੰ ਵਾਪਸ ਲਿਆ ਜਾਵੇ।


Bharat Thapa

Content Editor

Related News