ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 6 ਮੈਂਬਰ ਕਾਬੂ,1 ਫਰਾਰ

04/17/2021 12:34:49 PM

ਤਪਾ ਮੰਡੀ (ਸ਼ਾਮ,ਗਰਗ): ਐੱਸ.ਐੱਸ.ਪੀ. ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਨਿਰਦੇਸ਼ਾਂ ’ਤੇ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਦੀ ਅਗਵਾਈ ‘ਚ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਅਤੇ ਸਬ-ਇੰਸਪੈਕਟਰ ਅੰਮਿ੍ਰਤ ਸਿੰਘ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤੇ ਹਨ। ਉਨ੍ਹਾਂ ਪਾਸੋਂ ਇਲਾਕੇ ਦੀਆਂ ਵਾਰਦਾਤਾਂ ‘ਚ ਲੁੱਟਿਆਂ ਸਾਮਾਨ,ਸਵਿੱਫਟ ਕਾਰ,ਮੋਟਰਸਾਇਕਲ ਸਪਲੈਂਡਰ,2 ਮੋਬਾਇਲ,ਤੇਜ਼ਧਾਰ ਹਥਿਆਰ ਅਤੇ ਪਿਸਟਲ ਬਰਾਮਦ ਕੀਤਾ ਹੈ ਅਤੇ ਇਨ੍ਹਾਂ ’ਚੋਂ 1 ਸਾਥੀ ਫਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਜੀਵਨ ਸਿੰਘ ਉਰਫ ਜੀਵਾ,ਕੁਲਵੰਤ ਸਿੰਘ ਉਰਫ ਕੰਤੀ,ਸੁਖਵਿੰਦਰ ਸਿੰਘ ਉਰਫ ਸੁੱਖੀ,ਜਸਵੰਤ ਸਿੰਘ ਉਰਫ ਬੱਬੂ,ਬੂਟਾ ਸਿੰਘ ਅਤੇ ਕਰਨੀ ਵਾਸੀਆਨ ਢਿਲਵਾਂ ਨਸ਼ੇ ਦੀਆਂ ਗੋਲੀਆਂ ਅਤੇ ਚਿੱਟਾ ਪੀਣ ਦੇ ਆਦੀ ਹਨ। ਇਨ੍ਹਾਂ ਨੇ ਇਲਾਕੇ ਵਿੱਚ ਕਾਫ਼ੀ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਇਨ੍ਹਾਂ ਪਾਸੋਂ ਪੁਲਸ ਨੇ ਇੱਕ ਸਵਿਫਟ ਕਾਰ ਜਿਸ ਦੀ ਨੰਬਰ ਪਲੇਟ ਤੇ ਗਾਰਾ ਲੱਗਿਆ ਸੀ ਤੇ ਬਿਨਾਂ ਨੰਬਰੀ ਮੋਟਰਸਾਇਕਲ ਸਪਲੈਂਡਰ ਰੰਗ ਕਾਲਾ,ਤਪਾ ਤੋਂ ਢਿਲਵਾਂ ਵੱਲ ਜਾਂਦੀ ਸੜਕ ਤੇ ਪੁਲ ਡਰੇਨ ਦੇ ਖੱਬੇ ਪਾਸੇ ਪੱਟੜੀ ਪਰ ਦਰੱਖਤਾਂ ਦੇ ਝੁੰਡ ਵਿੱਚ ਬੇਆਬਾਦ ਜਗ੍ਹਾ ’ਤੇ ਖੜ੍ਹੇ ਹਨ ਜੋ ਪੈਟਰੋਲ ਪੰਪ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣੇ ਰਹੇ ਹਨ ਜੇਕਰ ਹੁਣੇ ਹੀ ਛਾਪਾਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ‘ਚ ਲੁੱਟਿਆ ਸਾਮਾਨ ਬਰਾਮਦ ਹੋ ਸਕਦਾ। ਜਦ ਜਾਂਚ ਅਧਿਕਾਰੀ ਅੰਮਿ੍ਰਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਦੱਸਣ ਤੋਂ ਟਾਲਮਟੋਲ ਕਰਨ ਲੱਗ ਪਏ ਪਰ ਇਨ੍ਹਾਂ ਜ਼ਰੂਰ ਦੱਸਿਆ ਕਿ ਫੜ੍ਹੇ ਗਏ ਗਿਰੋਹ ਨਾਲ ਸੰਬੰਧਤ ਚੋਰਾਂ ਦੀਆਂ ਨਿਸ਼ਾਨਦੇਹੀਆਂ ਤੇ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


Shyna

Content Editor

Related News