ਭਰਜਾਈ ''ਤੇ ਪੈਟਰੋਲ ਪਾ ਕੇ ਅੱਗ ਲਾਉਣ ਵਾਲਾ ਜੇਠ ਕਾਬੂ

02/08/2020 11:25:00 AM

ਚੜਿੱਕ, ਬੱਧਨੀ ਕਲਾਂ (ਬੱਬੀ): ਪਿੰਡ ਰਾਮਾ ਵਿਖੇ ਆਪਣੀ ਭਰਜਾਈ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾਉਣ ਵਾਲੇ ਉਸ ਦੇ ਜੇਠ ਨੂੰ ਬੱਧਨੀ ਕਲਾਂ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਜਸਵੰਤ ਰਾਏ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦਰਸ਼ਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਤਲਾਸ਼ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਸ਼ੱਕ ਦੇ ਆਧਾਰ 'ਤੇ ਉਹ ਪਿੰਡ ਰਾਮਾ ਵਿਖੇ ਦੋਸ਼ੀ ਦੀ ਤਲਾਸ਼ ਲਈ ਜਾ ਰਹੇ ਸਨ ਕਿ ਦਰਸ਼ਨ ਸਿੰਘ ਨੂੰ ਪਿੰਡ ਬੋਡੇ ਦੇ ਬੱਸ ਅੱਡੇ ਤੋਂ ਕਾਬੂ ਕਰ ਲਿਆ ਗਿਆ। ਸਹਾਇਕ ਥਾਣੇਦਾਰ ਜਸਵੰਤ ਰਾਏ ਨੇ ਦੱਸਿਆ ਕਿ ਦੋਸ਼ੀ ਖਿਲਾਫ ਅੱਗ ਨਾਲ ਝੁਲਸੀ ਔਰਤ ਦੇ ਬਿਆਨਾਂ 'ਤੇ ਧਾਰਾ 307 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Shyna

This news is Content Editor Shyna