ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਵਿਅਕਤੀ ਨੇ ਲਿਆ ਫਾਹਾ

06/16/2020 5:34:49 PM

ਅਬੋਹਰ (ਸੁਨੀਲ)–ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਅੱਜ ਸਵੇਰੇ ਸਥਾਨਕ ਗੋਬਿੰਦ ਨਗਰੀ ਵਾਸੀ ਇਕ ਵਿਅਕਤੀ ਨੇ ਨਹਿਰ ਦੇ ਪੁੱਲ ਨਾਲ ਫਾਹ ਲਾ ਕੇ ਆਤਮ-ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਣ ’ਤੇ ਸਦਰ ਥਾਣਾ ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

ਪੜ੍ਹੋ ਇਹ ਵੀ - ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨੇ ਦੀ ਸੇਵਾ, ਸ਼ੇਰ-ਏ-ਪੰਜਾਬ ਦਾ ਸੁਨਹਿਰੀ ਦੌਰ 

ਜਾਣਕਾਰੀ ਅਨੁਸਾਰ ਮ੍ਰਿਤਕ ਰਮੇਸ਼ ਕੁਮਾਰ (45) ਉਰਫ ਜੱਜ ਪੁੱਤਰ ਸੋਹਨ ਲਾਲ, ਕੱਪੜੇ ਦੀ ਫੇਰੀ ਲਾਉਣ ਦਾ ਕੰਮ ਕਰਦਾ ਸੀ। ਉਕਤ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਅਤੇ ਆਰਥਿਕ ਰੂਪ ਤੋਂ ਪ੍ਰੇਸ਼ਾਨ ਸੀ, ਜਿਸਦੇ ਚਲਦੇ ਅੱਜ ਸਵੇਰੇ ਉਸਨੇ ਕਰੀਬ 9 ਵਜੇ ਪਿੰਡ ਡੰਗਰਖੇੜਾ ਨੇੜੇ ਤੋਂ ਲੰਘਦੀ ਪੰਜਾਬਾ ਮਾਈਨਰ ਦੇ ਪੁੱਲ ਦੀ ਪਾਈਪ ’ਤੇ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਇਸ ਘਟਨਾ ਦੇ ਬਾਰੇ ਜਦੋਂ ਨੇੜੇ-ਤੇੜੇ ਦੇ ਖੇਤਾਂ ਚ ਕੰਮ ਕਰ ਰਹੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੂੰ ਦਿੱਤੀ। ਸੂਚਨਾ ਮਿਲਣ ’ਤੇ ਰਾਜੂ ਚਰਾਇਆ, ਬਿੱਟੂ ਨਰੂਲਾ, ਰਵੀ ਅਤੇ ਅਨੂੰ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਜਿਸ ’ਤੇ ਸਦਰ ਥਾਣਾ ਦੇ ਸਹਾਇਕ ਸਬ ਇੰਸਪੈਕਟਰ ਵਿਸ਼ਲੇਸ਼ ਕੁਮਾਰ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢਵਾ ਕੇ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਵੀ - 'ਬੋਲਚਾਲ' ਤੋਂ ਹੀ ਜਾਣਿਆ ਜਾਂਦਾ ਹੈ ਬੰਦੇ ਦਾ ਅਸਲੀ ਕਿਰਦਾਰ...

ਪੜ੍ਹੋ ਇਹ ਵੀ - ਲੰਬੇ ਅਤੇ ਕਾਲੇ ਵਾਲਾਂ ਲਈ ਕਰੋ ਇਨ੍ਹਾਂ ਦੇਸੀ ਨੁਸਖਿਆਂ ਦੀ ਵਰਤੋਂ

 


rajwinder kaur

Content Editor

Related News