ਰੇਲਗੱਡੀ ''ਚੋਂ ਡਿਗਣ ਨਾਲ ਵਿਅਕਤੀ ਦੀ ਮੌਤ

07/12/2019 11:47:08 PM

ਮੋਹਾਲੀ,(ਕੁਲਦੀਪ) : ਚੰਡੀਗੜ੍ਹ-ਲੁਧਿਆਣਾ ਰੇਲਵੇ ਟ੍ਰੈਕ 'ਤੇ ਮੋਹਾਲੀ ਰੇਲਵੇ ਸਟੇਸ਼ਨ ਨੇੜੇ ਅੰਬ ਅੰਦੋਰਾ ਤੋਂ ਅੰਬਾਲਾ ਨੂੰ ਜਾ ਰਹੀ ਟਰੇਨ 'ਚੋਂ ਡਿਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪੁਲਸ ਚੌਕੀ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਗਾਰਡ ਮੋਹਾਲੀ ਰੇਲਵੇ ਸਟੇਸ਼ਨ ਤੋਂ ਉਸ ਨੂੰ ਚੁੱਕ ਕੇ ਲੈ ਗਿਆ ਪਰ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇਖਣ ਨੂੰ ਮੰਗਤਾ/ਸਾਧ ਲਗਦਾ ਹੈ ਪਰ ਇਸ ਕੋਲੋਂ ਕੋਈ ਸ਼ਨਾਖਤੀ ਕਾਗਜ਼ ਬਰਾਮਦ ਨਹੀਂ ਹੋਇਆ। ਲਾਸ਼ ਪਛਾਣ ਲਈ ਸਿਵਲ ਹਸਪਤਾਲ ਮੋਹਾਲੀ ਦੀ ਮੋਰਚਰੀ ਵਿਚ ਰੱਖੀ ਗਈ ਹੈ।