ਪਿੰਡ ਈਨਾ ਬਾਜਵਾ ਦੇ ਵਿਅਕਤੀ ਦੀ ਛੱਪੜ ''ਚੋ ਮਿਲੀ ਲਾਸ਼

04/10/2020 11:25:55 PM

ਸ਼ੇਰਪੁਰ, (ਸਿੰਗਲਾ) - ਬਲਾਕ ਸੇਰਪੁਰ ਅਧੀਨ ਪੈਂਦੇ ਪਿੰਡ ਈਨਾ ਬਾਜਵਾ ਦੇ ਛੱਪੜ ਵਿੱਚੋ ਪਿੰਡ ਦੇ ਹੀ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਬਲਾਕ ਸ਼ੇਰਪੁਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਬੀਬੀ ਦੇ ਪਤੀ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਰਣਜੀਤ ਸਿੰਘ (50) ਪੁੱਤਰ ਗੁਰਬਖਸ਼ ਸਿੰਘ ਜੋ ਕਿ ਆਰਥਿਕ ਤੰਗੀ ਕਰਕੇ ਮਾਨਸਿਕ ਤੌਰ ਤੇ ਪ੍ਰੇਸਾਨ ਰਹਿੰਦਾ ਸੀ। ਉਸਦੇ ਕੱਪੜੇ ਬੀਤੀ ਕੱਲ• ਪਿੰਡ ਦੇ ਛੱਪੜ ਦੇ ਕਿਨਾਰੇ ਉਪਰ ਪਏ ਦੇਖੇ ਗਏ ਸਨ। ਜਿਸ ਤੋਂ ਤੁਰੰਤ ਬਾਅਦ ਛੱਪੜ ਵਿੱਚ ਉਕਤ ਵਿਅਕਤੀ ਦੀ ਭਾਲ ਕੀਤੀ ਗਈ। ਪ੍ਰੰਤੂ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਸਕਿਆ। ਅੱਜ ਸਵੇਰੇ ਛੱਪੜ ਵਿੱਚ ਰਣਜੀਤ ਸਿੰਘ ਦੀ ਲਾਸ਼ ਤੈਰਦੀ ਦਿਖਾਈ ਦਿੱਤੀ। ਜਿਸ ਨੂੰ ਪਿੰਡ ਦੇ ਮੋਹਤਵਰਾ ਦੀ ਹਾਜ਼ਰੀ ਵਿੱਚ ਬਾਹਰ ਕੱਢਿਆ ਗਿਆ ਤੇ ਪੁਲਿਸ ਪ੍ਰਸਾਸਨ ਦੀ ਸਹਾਇਤਾ ਨਾਲ ਲਾਸ਼ ਨੂੰ ਪੋਸਟ ਪਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ। ਥਾਣਾ ਸੇਰਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Deepak Kumar

This news is Content Editor Deepak Kumar