ਰਵਨੀਤ ਬਿੱਟੂ ਵੱਲੋਂ ਦਲਿਤ ਭਾਈਚਾਰੇ ''ਤੇ ਗਲਤ ਟਿੱਪਣੀਆਂ ਕਰਨ ਦੇ ਸਬੰਧ ''ਚ ਸੌਂਪਿਆ ਮੰਗ ਪੱਤਰ

06/21/2021 5:33:13 PM

ਫਿਰੋਜ਼ਪੁਰ (ਹਰਚਰਨ ,ਬਿੱਟੂ)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ। ਵਿਧਾਨ ਸਭਾਂ ਚੋਣਾਂ ਦੇ ਸਬੰਧ ਵਿੱਚ ਹਲਕੇ ਦੀਆਂ ਟਿੱਕਟਾਂ ਬਸਪਾ ਨੂੰ ਦੇਣ ਅਤੇ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀਆਂ ਗਈਆਂ ਗਲਤ ਟਿੱਪਣੀਆਂ ਨੂੰ ਲੈ ਕੇ ਸਾਬਕਾ ਸੰਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਦੇ ਗ੍ਰਹਿ ਵਿਖੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੰਗਾਮੀ ਮੀਂਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਅਤੇ ਬਸਪਾ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰ ਲੁਧਿਆਣਾ ਵੱਲੋਂ ਦਲਿਤ ਵਰਗ 'ਤੇ ਕਿਤੀਆਂ ਗਈਆਂ ਗਲਤ ਟਿੱਪਣੀਆਂ 'ਤੇ ਕਾਰਵਈ ਕਰਨ ਲਈ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ:  ਜਲੰਧਰ: ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਸੁਖਮੀਤ ਡਿਪਟੀ ਦਾ ਹੋਇਆ ਅੰਤਿਮ ਸੰਸਕਾਰ (ਤਸਵੀਰਾਂ)

ਇਸ ਮੌਕੇ ਮੌਂਟੂ ਵੋਹਰਾਂ ਸ਼ਹਿਰੀ ਪ੍ਰਧਾਨ ਮਾਸਟਰ ਗੁਰਨਾਮ ਸਿੰਘ, ਦਵਿੰਦਰ ਸਿੰਘ ਸੰਧੂ, ਗੁਰਨੈਬ ਸਿੰਘ (ਸਾਬਕਾ ਚੈਅਰਮੈਨ),ਸਰਦਾਰ ਗੁਰਦਿਆਲ ਸਿੰਘ ਵਿਰਕ ਸੀਨੀਅਰ ਅਕਾਲੀ ਆਗੂ,ਸਦੀਪ ਜੂਨੇਜਾ ਸਾਬਕਾ ਚੈਅਰਮੈਨ, ਕੁਲਵਿੰਦਰ ਸਿੰਘ ਹਲਕਾ ਇੰਚਾਰਜ ਆਈ.ਟੀ. ਵਿੰਗ, ਦਵਿੰਦਰ ਸਿੰਘ ਕਲਸੀ ਬੀ. ਸੀ. ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਪਰਮਜੀਤ ਕਲਸੀ, ਬਲਿਹਾਰ ਸਿੰਘ, ਗੁਰਪ੍ਰੀਤ ਸਿੰਘ ਘੁੰਗੀ ਲਵਜੀਤ ਸਿੰਘ ਲਵਲੀ ਯੂਥ ਪ੍ਰਧਾਨ ਚੰਦਰਾਮ, ਜਤਿੰਦਰ ਸਿੰਘ ਸ਼ਿਵਾ,ਨਿਰਮਲ ਸਿੰਘ, ਨਰਿੰਦਰ ਸਿੰਘ, ਜੋਸਨ ਸ਼ੁਸ਼ੀਲ਼ ਕੁਮਾਰ ਸ਼ਿਲਾ, ਮੇਜਰ ਸਿੰਘ ਰਹੀਮੇ ਕੇ ਵਿਕਰਮ ਭੰਡਾਰੀ ਯੂਥ ਆਗੂ ਗੁਰਵਿੰਦਰ ਸਿੰਘ ਸੋਢੇ ਵਾਲਾ, ਗੁਰਦਰਸ਼ਨ ਸਿੰਘ, ਬਲਦੇਵ ਸਿੰਘ ਕਾਕੂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ

ਇਸ ਮੌਕੇ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਾਸੀ ਦਾ ਦਲਿਤ ਵਰਗ ਇਕਜੁੱਟ ਹਾਂ ਅਤੇ ਸਾਡੇ ਪਰਿਵਾਰਕ ਸਾਂਝਾ ਹਨ ਅਤੇ ਸਾਡੇ ਵਿੱਚ ਕਿਸੇ ਤਰਾਂ ਦਾ ਕੋਈ ਵਿਤਕਾਰਾ ਨਹੀ ਹੈ ਪਰ ਰਨਵੀਤ ਸਿੰਘ ਬਿੱਟੂ ਨੇ ਵਿਤਕਰੇ ਵਾਲੀ ਬਿਆਨ ਬਾਜੀ ਕਰ ਕੇ ਦਲਿਤ ਵਰਗ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ ਕੀਤੀ ਹੈ। ਜੋ ਕਿ ਨਾ ਸਹਿਣ ਯੋਗ ਹੈ। ਸੇਖੋ ਨੇ ਕਿਹਾ ਹੈ ਕਿ ਡਾ. ਅੰਬੇਡਕਰ ਜੀ ਨੇ ਜਾਤ-ਪਾਤ ਤੋਂ ਉਪਰ ਉੱਠ ਕੇ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਪਰ ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤ ਭਾਈਚਾਰੇ ਉਪਰ ਗਲਤ ਟਿੱਪਣੀਆਂ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

ਸੇਖੋ ਨੇ ਕਿਹਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਬਹੁਤ ਵੱਡੀ ਕੋਰੋਨਾ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਆਕਸੀਜਨ, ਵੈਂਟੀਲੈਟਰ ਅਤੇ ਇਸ ਮਹਾਂਮਾਰੀ ਨਾਲ ਲ਼ੜਣ ਲਈ ਸਰਕਾਰ ਨੂੰ ਕਈ ਹੋਰ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ ਪਰ ਇਹ ਕਾਂਗਰਸੀ ਆਪਸ ਵਿੱਚ ਹੀ ਉਲਝੇ ਫਿਰਦੇ ਹਨ ਅਤੇ ਇਹ ਦਿੱਲੀ ਦੇ ਚੱਕਰਾਂ ਵਿਚ ਹੀ ਫਸੇ ਹੋਏ ਹਨ। ਇਨ੍ਹਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਕੋਈ ਵੀ ਜਾਣਕਾਰੀ ਨਹੀ ਹੈ। ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਬੀਮਾਰੀ ਦੀ ਤਿੱਜੀ ਲਹਿਰ ਆਉਣ ਵਾਲੀ ਹੈ ਪਰ ਇਹ ਲੜਾਈਆਂ ਦੇ ਚੱਕਰਾਂ ਵਿਚ ਫਸੇ ਹੋਏ ਹਨ ਅਤੇ ਪੰਜਾਬ ਦਾ ਨੁਕਸਾਨ ਕਰਨ ਵਿੱਚ ਜੁੱਟੇ ਹੋਏ ਹਨ ਨਸ਼ੇ ਦੀ ਗੱਲ ਕਰਦਿਆਂ ਸ਼ੇਖੋ ਨੇ ਕਿਹਾ ਹੈ ਕਿ ਚਾਰ ਹਫਤਿਆ ਵਿੱਚ ਨਸ਼ਾਂ ਖਤਮ ਕਰਨ ਵਾਲੀ ਕਾਂਗਰਸ ਸਰਕਾਰ ਚਾਰ ਸਾਲਾਂ ਵਿੱਚ ਪਿੰਡ-ਪਿੰਡ ਨਸ਼ੇ ਦੇ ਅੱਡੇ ਬਣਾ ਚੁੱਕੀ ਹੈ, ਜਿਸ ਨਾਲ ਅੱਜ ਦੀ ਨੋਜਵਾਨ ਪੀੜ੍ਹੀ ਖ਼ਤਮ ਹੁੰਦੀ ਜਾ ਰਹੀ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣ ਕਰਕੇ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਜੇਕਰ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਆਉੇਣ ਵਾਲਾ ਸਮਾਂ ਪੰਜਾਬ ਲਈ ਬਹੁਤ ਘਾਤਕ ਹੋਵੇਗਾ। ਇਸ ਮੌਕੇ 'ਤੇ ਵਰਦੇਵ ਸਿੰਘ (ਨੋਨੀ ਮਾਨ) ਜੋਗਿੰਦਰ ਸਿੰਘ (ਜਿੰਦੂ) ਸਾਬਕਾ ਵਿਧਾਇਕ ਦਿਹਾਤੀ, ਭਗਵਾਨ ਸਿੰਘ ਨੰਬਰਦਾਰ ਨੂਰਪੂਰ ਸੇਠਾਂ, ਦਰਸ਼ਨ ਸਿੰਘ ਫੋਰਮੈਨ, ਲਖਵਿੰਦਰ ਸਿੰਘ ਮਹਿਮਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri