ਬਿਨਾਂ ਮਾਸਕ ਵਾਲੇ ਲੋਕ ਪ੍ਰਸ਼ਾਸਨ ਲਈ ‌ਬਣ ਸਕਦੇ ਹਨ ਵੱਡੀ ਸਿਰਦਰਦੀ

06/08/2020 12:25:22 AM

ਜੈਤੋ, ( ਪਰਾਸ਼ਰ)- ਪੰਜਾਬ ਸਰਕਾਰ ਨੇ ਕੋਵਿਡ- 19 ਨੂੰ ਮਾਤ ਦੇਣ ਲਈ ਸੂਬੇ ਵਿਚ ਹਰ ਵਿਅਕਤੀ ਲਈ ਮਾਸਕ ਪਹਿਨਣਾ ਜ਼ਰੂਰੀ ਤੇ ਨਾਲ ਹੀ ਦੁਕਾਨਦਾਰਾਂ ਨੂੰ ਆਪਣੀਆਂ ਸੋਸ਼ਲ ਡਿਸਟੇਂਸਿੰਗ ਬਣਾਉਣ ਲਈ ਜ਼ਰੂਰੀ ਕਰ ਰਖਿਆ ਹੈ ਪਰ ਸ਼ਹਿਰ ਵਿਚ ਵਧੇਰੀ ਜਨਤਾਂ ਮਾਸਕ ਨਹੀਂ ਪਾ ਰਹੇ ਅਤੇ ਇਸ ਦੇ ਨਾਲ ਹੀ ਡਿਸਟੇਂਸਿੰਗ ਦੀਆਂ ਨਦੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਸ਼ਹਿਰ ਵਿਚ ਲਗਭਗ 90-95 ਫੀਸਦੀ ਔਰਤਾਂ ਬਿਨਾਂ ਮਾਸਕ ਤੋਂ ਬਾਜ਼ਾਰਾਂ, ਗਲੀਆਂ ਤੇ ਮੁਹੱਲਿਆਂ ਵਿਚ ਬਿਨਾਂ ਮਾਸਕ ਤੋਂ ਘੁੰਮਦੇ ਨਜ਼ਰ ਆਉਂਦੀਆਂ ਹਨ। ਹਾਲਾਂਕਿ ਉਪਮੰਡਲ ਪ੍ਰਸ਼ਾਸਨ ਜੈਤੋ ਬਾਰ-ਬਾਰ ਆਮ ਜਨਤਾ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੋਵਿਡ 19 ਦੇ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕੇ। ਪਰ ਉਪਮੰਡਲ ਪ੍ਰਸ਼ਾਸਨ ਦੀ ਅਪੀਲ ਨੂੰ ਵਧੇਰੀ ਜਨਤਾ ਦੇ ਕੰਨ ’ਤੇ ‘ਜੂੰ’ ਤੱਕ ਨਹੀਂ ਰੇਂਗ ਰਹੀ ਹੈ। ਬਹੁਤ ਹੀ ਹੈਰਾਨੀ ਅਤੇ ਚਿੰਤਾਂ ਦੀ ਗੱਲ ਹੈ ਕਿ ਲੋਕੀਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਨੀ ਕਰ ਰਹੇ ਹਨ। ਨਿਯਮਾਂ ਨੂੰ ਛਿੱਕੇ ’ਤੇ ਟੰਗਣ ਵਾਲੇ ਅਜਿਹੇ ਲੋਕ ਪ੍ਰਸ਼ਾਸਨ ਦੇ ਲਈ ਇਕ ਦਿਨ ਵੱਡੀ ਸਿਰਦਰਦੀ ਖੜੀ ਕਰ ਸਕਦੇ ਹਨ। ਲੋਕਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਗੋਰਵ ਅਤੇ ਐੱਸ.ਐਸ.ਪੀ.ਫਰੀਦਕੋਟ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਮਾਸਕ ਤੇ ਡਿਸਟੇਸਿੰਗ ਨਿਯਮਾਂ ਨੂੰ ਲਾਗੂ ਕਰਵਾਉਣ।


Bharat Thapa

Content Editor

Related News