ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਕਾਰਣ ਲੋਕਾਂ ’ਚ ਭਾਰੀ ਰੋਸ

11/13/2018 6:50:00 AM

ਭੁੱਚੋ ਮੰਡੀ, (ਨਾਗਪਾਲ)- ਸਥਾਨਕ ਗੁਰੁੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 7 ਅਤੇ 8 ’ਚ ਪਿਛਲੇ ਇਕ ਹਫਤੇ ਤੋਂ ਸਪਲਾਈ  ਹੋਣ ਵਾਲਾ  ਪੀਣ  ਵਾਲਾ ਪਾਣੀ ਗੰਦਲਾ ਅਤੇ ਬਦਬੂਦਾਰ ਹੋਣ ਕਰਕੇ ਮੁਹੱਲਾ ਵਾਸੀਆਂ ’ਚ ਰੋਸ਼ ਪਾਇਆ ਜਾ ਰਿਹਾ ਹੈ।
 ਮੁਹੱਲਾ ਵਾਸੀ ਕਰਮ ਸਿੰਘ ਨੇ ਦੱਸਿਆ ਕਿ ਦੂਸ਼ਿਤ ਪਾਣੀ ਦੀ ਸਪਲਾਈ ਕਾਰਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪਾਣੀ ਘਰ ਦੇ ਦੂਸਰੇ ਕੰਮਾਂ ਲਈ ਵਰਤਣ ਦੇ ਵੀ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਹੋਣ ਕਾਰਣ ਦਫ਼ਤਰ ਬੰਦ ਪਏ ਸਨ ਅਤੇ ਫੋਨ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ। ਮੁਹੱਲਾ ਵਾਸੀ ਸੁਰਜੀਤ ਕੋਰ,ਦਰਸਨਾ ਦੇਵੀ, ਗਰੀਮਾ ਅਤੇ ਸੋਨੀਆਂ ਨੇ ਕਿਹਾ ਕਿ ਪਾਣੀ ਸਪਲਾਈ ’ਚ ਆਉਂਦੀ ਮੁਸ਼ਕਲ ਕਾਰਨ ਇਹ ਪਾਣੀ ਸਿਹਤ ਲਈ ਅਤਿ ਮਾਡ਼ਾ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਸਪਲਾਈ ਪਾਣੀ ਦੂਸ਼ਿਤ ਆਉਣ ਕਾਰਣ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਸੀਵਰੇਜ ਸਮੱਸਿਆ ਅਤੇ ਗੰਦੇ ਪਾਣੀ ਦੀ ਸਪਲਾਈ ਦਾ ਹੱਲ ਨਾ ਹੋਣ ਕਾਰਣ ਸਾਰੀ ਮੰਡੀ ’ਚ ਲੋਕ ਡੇਂਗੂ ਬੁਖਾਰ ਨਾਲ ਪੀਡ਼ਤ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦਾ ਤੁਰੰਤ ਪੱਕਾ ਹੱਲ ਕੀਤਾ ਜਾਵੇ।