ਕਿਸਾਨ ਅੰਦੋਲਨ ਦੇਸ਼ਭਗਤਾਂ ਅਤੇ ਗੱਦਾਰਾਂ ’ਚ ਕਰੇਗਾ ਨਿਖੇੜਾ :  ਕਿਸਾਨ ਆਗੂ

04/10/2021 6:01:25 PM

ਬੁਢਲਾਡਾ (ਬਾਂਸਲ)-ਦੇਸ਼ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਮੰਚ ਸੰਯੁਕਤ ਕਿਸਾਨ ਮੋਰਚਾ ਦਾ ਧਰਨਾ 191ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਕਿਸਾਨਾਂ ਦੇ ਇਕੱਠ ਨੂੰ ਕੁਲਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਐਡਵੋਕੇਟ ਆਗੂ ਸਵਰਨਜੀਤ ਸਿੰਘ ਦਲਿਓ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ, ਕੁਲਹਿੰਦ ਕਿਸਾਨ ਸਭਾ ਦੇ ਆਗੂ ਹਰਦਿਆਲ ਸਿੰਘ ਦਾਤੇਵਾਸ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ , ਸਮਾਜ ਸੇਵੀ ਆਗੂ ਹਰਮੀਤ ਸਿੰਘ ਟਿੰਕੂ ਲੁਧਿਆਣਾ ਅਤੇ ਭੂਰਾ ਸਿੰਘ ਅਹਿਮਦਪੁਰ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਭਾਰਤ ਨੂੰ ਮੁੜ ਗੁਲਾਮ ਹੋਣ ਤੋਂ ਬਚਾਉਣ ਲਈ ਲੜ ਰਹੀ ਹੈ ਕਿਉਂਕਿ ਖੇਤੀ ਦੇ ਕਾਲੇ ਕਾਨੂੰਨ ਲਾਗੂ ਕਰਨਾ ਇਸੇ ਲੜੀ ਦਾ ਹੀ ਹਿੱਸਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਦੇਸ਼ ਦੀ ਆਰਥਿਕਤਾ ਅਤੇ ਆਜ਼ਾਦੀ ਨੂੰ ਬਚਾਉਣ ਵਾਲਿਆਂ ਅਤੇ ਦੇਸ਼ ਦੇ ਗੱਦਾਰਾਂ ਦਰਮਿਆਨ ਨਿਖੇੜਾ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਲੋਕ ਵਿਰੋਧੀ ਫੈਸਲੇ ਦੇਸ਼ ’ਚ ਲਾਗੂ ਕਰਨ ਦੇ ਦਿਨ ਪੁੱਗ ਗਏ ਹਨ। ਦੇਸ਼ਵਾਸੀ ਕਿਸਾਨ ਅੰਦੋਲਨ ’ਚ ਪੂਰੀ ਚੇਤੰਨਤਾ ਨਾਲ ਡਟੇ ਹੋਏ ਹਨ।

Anuradha

This news is Content Editor Anuradha