ਪੁਲਸ ਨੇ ਨਸ਼ੀਲੀਆਂ ਗੋਲੀਆਂ ਸਣੇ 2 ਤਸਕਰਾਂ ਨੂੰ ਕੀਤਾ ਗ੍ਰਿਫਤਾਰ

06/12/2020 3:43:52 PM

ਪਾਤੜਾਂ (ਅਡਵਾਨੀ): ਪਾਤੜਾਂ ਸਿਟੀ ਪੁਲਸ ਦੇ ਬਾਈਪਾਸ ਰੋਡ ਨਿਆਲ ਨੇੜੇ ਲਾਏ ਨਾਕੇ ਦੌਰਾਨ ਸਕੋਡਾ ਕਾਰ ਸਵਾਰ ਤਸਕਰਾਂ ਵਲੋ ਨਾਕਾ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਤੇ ਦੋ ਨਸ਼ਾ ਤਸਕਰਾਂ ਨੂੰ 4500 ਨਸ਼ੀਲੀਆਂ ਗੋਲੀਆਂ ਸਣੇ ਰੰਗੀ ਹੱਥੀ ਗ੍ਰਿਫਤਾਰ ਕਰਨ ਤੇ ਬਾਅਦ ਮਾਮਲਾ ਦਰਜ ਕਰ ਦਿੱਤਾ ਹੈ।  ਪਾਤੜਾਂ ਸਿਟੀ ਪੁਲਸ ਚੌਂਕੀ ਪਾਤੜਾਂ ਦੇ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਪਾਤੜਾਂ ਦੇ ਮੁਖੀ ਗੁਰਦੇਵ ਸਿੰਘ ਦੀ ਅਗਵਾਈ 'ਚ ਬਾਈਪਾਸ ਨਿਆਲ ਦੇ ਨੇੜੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੇ ਜਦੋਂ ਉਨ੍ਹਾਂ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ  ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ, ਉਸ 'ਚੋਂ 4500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ । ਮੁੱਢਲੀ ਪੁਛਗਿੱਛ 'ਚ ਉਨ੍ਹਾਂ ਮੰਨਿਆ ਕਿ ਉਹ ਗੋਲੀਆਂ ਹਰਿਆਣੇ ਤੋਂ ਲੈ ਕੇ ਆਏ ਹਨ, ਜਿਨ੍ਹਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਦਾਤਾਸਿੰਘ ਵਾਲਾ ਹਰਿਆਣਾ ਜਗਦੀਸ਼ ਸਿੰਘ ਵਾਸੀ ਪਾਤੜਾਂ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna