ਨੂੰਹ ਦੀ ਮਨਮਾਨੀ : ਬੱਚੇ ਨੂੰ ਰਸੋਈ 'ਚ ਕਰਾਇਆ ਪਿਸ਼ਾਬ, ਸੱਸ ਨੂੰ ਕੁੱਟਿਆ (ਵੀਡੀਓ)

11/21/2019 12:31:33 PM

ਪਟਿਆਲਾ (ਵੈੱਬ ਡੈਸਕ) : ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਵਿਚ ਨੂੰਹ ਵੱਲੋਂ ਆਪਣੇ ਸੱਸ-ਸਹੁਰੇ 'ਤੇ ਅੱਤਿਆਚਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਨੂੰਹ ਪੂਜਾ ਆਪਣੇ 6 ਸਾਲ ਦੇ ਬੇਟੇ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਬਰਦਸਤੀ ਸੱਸ ਦੀ ਰਸੋਈ 'ਚ ਪਿਸ਼ਾਬ ਕਰਵਾਉਂਦੀ ਹੈ ਅਤੇ ਸੱਸ-ਸਹੁਰੇ 'ਤੇ ਵੀ ਅੱਤਿਆਚਾਰ ਕਰ ਰਹੀ ਹੈ। ਵੀਡੀਓ ਵਿਚ ਪੂਜਾ ਗਾਲ੍ਹਾਂ ਅਤੇ ਧਮਕੀਆਂ ਵੀ ਦੇ ਰਹੀ ਹੈ। ਪ੍ਰਸ਼ਾਸਨ ਨੇ ਪੂਜਾ ਖਿਲਾਫ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੂਜਾ ਆਪਣੇ ਪਤੀ ਨਾਲ ਕਾਫੀ ਸਮੇਂ ਤੋਂ ਸੱਸ-ਸਹੁਰੇ ਤੋਂ ਵੱਖ ਰਹਿ ਰਹੀ ਹੈ।

ਸੱਸ ਦਾ ਦੋਸ਼ ਜਾਨ ਤੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਥਾਣਾ ਲਾਹੌਰੀ ਗੇਟ ਪੁਲਸ ਨੇ ਐਤਵਾਰ ਨੂੰ ਬਜ਼ੁਰਗ ਮਹਿਲਾ ਉਸ਼ਾ ਸ਼ਰਮਾ ਦੀ ਸ਼ਿਕਾਇਤ 'ਤੇ ਦੋਸ਼ੀ ਪੂਜਾ ਨਿਵਾਸੀ ਪੁਰਾਣਾ ਬਿਸ਼ਨ ਨਗਰ ਖਿਲਾਫ ਕੁੱਟਮਾਰ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਦੋਸ਼ੀ ਮਹਿਲਾ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰਨਾ ਸੀ ਪਰ ਉਹ ਥਾਣੇ ਵਿਚ ਜ਼ਮਾਨਤ ਦੇ ਕੇ ਚਲੀ ਗਈ।

cherry

This news is Content Editor cherry