ਪਟਿਆਲਾ ਯੂਨੀਵਰਸਿਟੀ ’ਚ ਪੜ੍ਹਦੇ ਮੁੰਡਾ ਕੁੜੀ ਹੋਏ ਲਾਪਤਾ, ਕੁੜੀ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲੀ, ਮੁੰਡੇ ਦੀ ਭਾਲ ਜਾਰੀ

05/06/2022 4:56:15 PM

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਰਾਜੀਵ ਗਾਂਧੀ ਲਾ ਯੂਨਿਵਰਸਿਟੀ ਦੇ 2 ਵਿਦਿਆਰਥੀ ਸਹਿਜ ਸਿੰਘ ਚੀਮਾ ਅਤੇ ਸੋਹਿਨੀ ਬੋਸ ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਸਨ ਹਾਲਾਂਕਿ ਜਦੋਂ ਯੂਨੀਵਰਸਿਟੀ ਪ੍ਰਬੰਧਨ ਵਲੋਂ ਵਿਦਿਆਰਥੀਆਂ ਦੀ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਗਈ ਤਾਂ ਪੁਲਸ ਵਲੋਂ ਆਪਣੇ ਆਧਾਰ ’ਤੇ ਇਨ੍ਹਾਂ ਦੋਵੇਂ ਵਿਦਿਆਰਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਆਸ਼ੂ ਮਲਿਕ ਗੋਤਾਖੋਰ ਦੀ ਟੀਮ ਵੱਲੋਂ ਖਨੌਰੀ ਦੇ ਕੋਲ ਪੈਂਦੀ ਭਾਖੜਾ ਵਿੱਚੋਂ ਕੁੜੀ ਦੀ ਡੈੱਡ ਬਾਡੀ ਬਰਾਮਦ ਕੀਤੀ ਗਈ ਤੇ ਮੁੰਡੇ ਦੀ ਭਾਲ ਜਾਰੀ ਹੈ। ਕੁੜੀ ਦੀ ਲਾਸ਼ ਨੂੰ ਦੇਖ ਕੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਪਾਕਿ ’ਚ ਬੈਠੇ ਅੱਤਵਾਦੀਆਂ ਨੂੰ ਭਾਰਤ ’ਚੋਂ ਡਰੋਨ ਰਾਹੀਂ ਹਥਿਆਰ ਭੇਜਣ ਵਾਲੇ 2 ਗ੍ਰਿਫ਼ਤਾਰ

ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਸੰਬੰਧੀ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਤਲ ਹੈ ਜਾਂ ਸੁਸਾਈਡ। ਫਿਲਹਾਲ ਕੁੜੀ ਦੀ ਡੈੱਡ ਬਾਡੀ ਭਾਖੜਾ ਨਹਿਰ ’ਚੋਂ ਬਰਾਮਦ ਹੋਈ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ। ਕੁੜੀ ਦੀ ਪਹਿਚਾਣ ਉਸਦੇ ਪਿਤਾ ਵਲੋਂ ਕੀਤੀ ਗਈ ਹੈ। ਦੂਜੇ ਪਾਸੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਆਸ਼ੂ ਮਲਿਕ ਨੇ ਦੱਸਿਆ ਕਿ ਸਾਡੇ ਕੋਲ ਕੁਝ ਦਿਨ ਪਹਿਲਾਂ ਪਸਿਆਣਾ ਥਾਣਾ ਪੁਲਸ ਵੱਲੋਂ ਇੱਕ ਸੂਚਨਾ ਆਈ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ 2 ਵਿਦਿਆਰਥੀ ਭਾਖੜਾ ਨਹਿਰ ’ਚ ਡਿੱਗ ਪਏ ਹਨ ਜਿਸ ਤੋਂ ਬਾਅਦ ਸਾਡੇ ਗੋਤਾਖੋਰਾਂ ਦੀ ਟੀਮ ਉਨ੍ਹਾਂ ਨੂੰ ਰੋਕਣ ਦੇ ਲਈ ਵੱਖ-ਵੱਖ ਥਾਵਾਂ ਦੇ ਸਰਚ ਆਪ੍ਰੇਸ਼ਨ ਕਰ ਰਹੀ ਸੀ। ਇਹ ਦੋਵੇਂ ਹੀ ਵਿਦਿਆਰਥੀ ਪਟਿਆਲਾ ਦੇ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ ਕੁੜੀ ਸੋਹਨੀ ਬੋਸ ਦੀ ਲਾਸ਼ ਜੋ ਹੈ ਖਨੌਰੀ ਦੇ ਨਜ਼ਦੀਕ ਸਾਨੂੰ ਭਾਖੜਾ ਨਹਿਰ ਵਿੱਚੋਂ ਮਿਲੀ ਹੈ ਤੇ ਲੜਕੇ ਦੀ ਲਾਸ਼ ਹਾਲੇ ਨਹੀਂ ਮਿਲੀ ਸਾਡੇ ਵੱਲੋਂ ਹਾਲੇ ਵੀ ਭਾਖੜਾ ਨਹਿਰ ਦੇ ਵਿੱਚ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ ਮੁੰਡੇ ਦੀ ਲਾਸ਼ ਲੱਭਣ ਲਈ ਪੁਲਸ ਮੌਕੇ ’ਤੇ ਪਹੁੰਚੀ ਹੈ ਅਤੇ ਕੁੜੀ ਦੀ ਲਾਸ਼ ਮੋਰਚਰੀ ਘਰ ਵਿਖੇ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ


Meenakshi

News Editor

Related News