ਸ਼ਾਤਰ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ

08/17/2019 2:35:11 PM

ਪਟਿਆਲਾ (ਬਖਸ਼ੀ)—ਪਟਿਆਲਾ 'ਚ ਇਕ ਵਾਰ ਫਿਰ ਚੋਰ ਚੁਸਤ ਅਤੇ ਪੁਲਸ ਸੁਸਤ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਇਕ ਡਿਸਟਰੀਬਿਊਟਰ ਦੀ ਦੁਕਾਨ ਵਿਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਚੋਰ ਰਾਤ ਵੇਲੇ ਲੈਪਟਾਪ, ਐੱਲ.ਈ.ਡੀ, ਡੀ.ਐੱਨ.ਆਰ, ਸੀ.ਸੀ.ਟੀ.ਵੀ. ਕੈਮਰੇ ਲੈ ਕੇ ਰਫੂ ਚੱਕਰ ਹੋ ਗਏ, ਜਿਸ ਦੀ ਲਗਭਗ ਕੀਮਤ ਲੱਖ ਰੁਪਏ ਦੱਸੀ ਜਾ ਰਹੀ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਚੋਰ ਰਾਤ ਵੇਲੇ ਉਪਰੋਂ ਛੱਤ ਤੇ ਬਣੇ ਰੋਸ਼ਨਦਾਨ ਤੋਂ ਅੰਦਰ ਆਏ ਸਨ ਤੇ ਚੋਰੀ ਕਰਕੇ ਰਫੂਚੱਕਰ ਹੋ ਗਏ।ਪੁਲਸ ਪਾਰਟੀ ਵਲੋਂ ਉੱਥੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

Shyna

This news is Content Editor Shyna