ਪਟਿਆਲਾ-ਸੰਗਰੂਰ ਰੋਡ ''ਤੇ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ

09/15/2020 12:54:00 AM

ਪਟਿਆਲਾ,(ਮਨਦੀਪ ਜੋਸਨ)- ਰੈਫਰੇਂਡਮ 2020 ਨੂੰ ਲੈ ਕੇ ਸਿੱਖ ਫ਼ਾਰ ਜਸਟਿਸ ਪਾਬੰਦੀ ਦੇ ਬਾਵਜੂਦ ਵੀ ਸਰਗਰਮ ਦਿਖਾਈ ਦੇ ਰਹੀ ਹੈ। ਅੱਜ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡ ਪੁਰਾ ਦੇ ਅੱਡੇ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲੀ ਹੈ। ਇਸ ਲਹਿਰਾਏ ਗਏ ਝੰਡੇ ਦੀ ਵੀਡੀਓ ਵੀ ਵਾਇਰਲ ਹੋ ਗਈ, ਸੂਤਰਾਂ ਮੁਤਾਬਕ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਿਤ ਪੁਲਸ ਹੀ ਉਤਾਰ ਕੈ ਲਿਆਈ ਹੈ ਪਰ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਐੱਸ. ਐੱਚ. ਪਸਿਆਣਾ ਨੇ ਪੱਲਾ ਝਾੜ ਲਿਆ ਹੈ। ਐੱਸ.ਐੱਚ.ੳ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਖ਼ਾਲਿਸਤਾਨ ਝੰਡੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਟੀਮਾਂ ਰਵਾਨਾ ਕੀਤੀਆਂ ਪਰ ਮੁੱਖ ਹਾਈਵੇ 'ਤੇ ਕਿਤੇ ਵੀ ਕੋਈ ਖ਼ਾਲਿਸਤਾਨੀ ਝੰਡਾ ਨਜ਼ਰ ਨਹੀਂ ਆਇਆ।

ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਸਮੇਂ ਨੈਸ਼ਨਲ ਹਾਈਵੇ ਸੰਗਰੂਰ-ਪਟਿਆਲਾ ਮਾਰਗ 'ਤੇ ਸਥਿਤ ਪਿੰਡ ਭੋਡ ਪੁਰਾ ਦੇ ਅੱਡੇ 'ਤੇ ਇਕ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ।ਇਹ ਝੰਡਾ ਹਾਈਵੇ ਤੋਂ ਪਹਿਲਾਂ ਹੀ ਲੱਗੇ ਇਕ ਸਰਕਾਰੀ ਸਾਈਨ ਬੋਰਡ 'ਤੇ ਲਗਾਇਆ ਗਿਆ ਸੀ। ਇਸ ਝੰਡੇ ਦੇ ਲਗਦਿਆਂ ਹੀ ਕੁਝ ਰਾਹਗੀਰਾਂ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਥਾਣਾ ਪਸਿਆਣਾ ਦੀ ਪੁਲਿਸ ਮੌਕੇ 'ਤੇ ਪੁੱਜੀ। ਸੂਤਰ ਦੱਸਦੇ ਹਨ ਕਿ ਇਸ ਝੰਡੇ ਨੂੰ ਤੁਰੰਤ ਉਤਾਰ ਲਿਆ ਗਿਆ। ਹਾਲਾਂਕਿ ਸਿੱਖ ਫ਼ਾਰ ਜਸਟਿਸ ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਅਤੇ ਪੰਨੂ ਸਮੇਤ ਹੋਰ ਵਿਅਕਤੀਆਂ ਦੀ ਜਾਇਦਾਦ ਵੀ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਫਿਰ ਵੀ ਕਾਰਵਾਈਆਂ ਜਾਰੀ ਹਨ ।





 


Deepak Kumar

Content Editor

Related News