ਪਟਿਆਲਾ ਦੀ ਰਾਵ ’ਚ ਡਿੱਗੀ ਕਾਰ, ਬੱਚੇ ਸਮੇਤ 3 ਜ਼ਖ਼ਮੀ

01/24/2019 3:01:31 AM

ਨਵਾਂਗਰਾਓਂ, (ਸ. ਹ.)- ਪਟਿਆਲਾ ਦੀ ਰਾਵ ’ਚ ਕਾਰ ਡਿੱਗਣ ਨਾਲ ਤਿੰਨ ਸਾਲਾ ਬੱਚੇ ਸਮੇਤ ਤਿੰਨ  ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਸਵਾਰ ਸ਼ਿਵਾਲਿਕ ਵਿਹਾਰ ਵਲੋਂ ਜ਼ਿਲਾ ਕਾਂਗਡ਼ਾ ਦੇ ਜੈ ਸਿੰਘਪੁਰ  ਜਾ ਰਹੇ ਸਨ।  ਪਟਿਆਲਾ ਦੀ ਰਾਵ ਕੋਲ ਰਸਤੇ ’ਤੇ ਕੰਟਰੋਲ ਤੋਂ ਬਾਹਰ ਹੋ ਕੇ ਕਾਰ ਡੂੰਘੀ ਖਾਈ ’ਚ ਡਿੱਗ ਗਈ।  ਕਾਰ ਸਵਾਰ ਅੌਰਤ ਦੇ ਸਿਰ ’ਤੇ ਸੱਟਾਂ ਲੱਗੀਅਾਂ ਹਨ, ਜਦੋਂਕਿ ਇਕ ਵਿਅਕਤੀ ਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਅਾਂ ਹਨ।   ਟ੍ਰੈਫਿਕ ਪੁਲਸ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪਹੁੰਚ ਗਏ। ਪੁਲਸ ਨੇ ਲੋਕਾਂ ਨੂੰ ਗੱਡੀ ’ਚੋਂ ਬਾਹਰ ਕੱਢਿਆ ਅਤੇ ਹਸਪਤਾਲ  ਦਾਖਲ ਕਰਵਾਇਆ।  ਇਸ ਤੋਂ ਬਾਅਦ ਜੇ. ਸੀ. ਬੀ. ਦੀ ਮਦਦ ਨਾਲ ਗੱਡੀ ਨੂੰ ਵੀ  ਖੱਡ ’ਚੋਂ ਕੱਢਿਆ ਗਿਆ। 
ਖਰਡ਼,  (ਅਮਰਦੀਪ, ਰਣਬੀਰ, ਸ਼ਸ਼ੀ)–ਖਰਡ਼-ਰੰਧਾਵਾ ਰੋਡ ’ਤੇ ਵਾਪਰੇ ਸਡ਼ਕ ਹਾਦਸੇ ਵਿਚ ਨੌਜਵਾਨ ਦੀ ਲੱਤ ਟੁੱਟ ਗਈ। ਸੁਰਿੰਦਰ ਸਿੰਘ ਵਾਸੀ ਪਿੰਡ ਰੰਗੀਆਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ  ਕਿ ਉਸ ਦਾ ਲਡ਼ਕਾ ਚਰਨਜੀਤ ਸਿੰਘ ਪਿੰਡ ਤੋਂ ਖਰਡ਼ ਆ ਰਿਹਾ ਸੀ ਕਿ ਰੰਧਾਵਾ ਰੋਡ ਰੇਲਵੇ ਪੁਲ ’ਤੇ ਇਕ ਨਰਸਿੰਗ ਕਾਲਜ ਦੀ    ਤੇਜ਼ ਰਫਤਾਰ ਬੱਸ    ਲਡ਼ਕੇ ਦੇ ਮੋਟਰਸਾਈਕਲ ਵਿਚ   ਵੱਜਣ  ਕਾਰਨ  ਉਹ  ਗੰਭੀਰ ਫੱਟਡ਼ ਹੋ ਗਿਆ। ਰਾਹਗੀਰਾਂ ਨੇ ਉਸਨੂੰ ਸਿਵਲ ਹਸਪਤਾਲ ਖਰਡ਼ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸੈਕਟਰ-32 ਰੈਫਰ ਕਰ ਦਿੱਤਾ।  ਉਨ੍ਹਾਂ ਦੱਸਿਆ ਕਿ ਉਸ ਦੇ ਲਡ਼ਕੇ ਦੀ ਟੁੱਟੀ ਲੱਤ ਦਾ ਇਲਾਜ ਕਰਵਾਉਣ ’ਤੇ  50 ਹਜ਼ਾਰ ਰੁਪਏ  ਦਾ ਖਰਚਾ ਆ ਚੁੱਕਾ ਹੈ ਤੇ ਉਹ ਲੋਕਾਂ ਤੋਂ ਪੈਸੇ ਮੰਗ ਕੇ ਆਪਣੇ ਲਡ਼ਕੇ ਦਾ ਇਲਾਜ ਕਰਵਾ ਰਿਹਾ ਹੈ। ਉਸ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ  ਡਰਾਈਵਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।