ਪਟਿਆਲਾ: ਕਮਰਸ਼ੀਅਲ ਅਤੇ ਸਰਕਾਰੀ ਦਫਤਰਾਂ ''ਚ ਲੱਗਣਗੇ ਸਮਾਰਟ ਪ੍ਰੀਪੇਡ ਮੀਟਰ

01/14/2020 4:28:59 PM

ਪਟਿਆਲਾ—ਆਪਣੀ ਆਰਥਿਕ ਸਥਿਤੀ ਠੀਕ ਕਰਨ ਅਤੇ ਬਿਜਲੀ ਬਚਤ ਦੇ ਉਦੇਸ਼ ਨਾਲ ਪਾਵਰਕਾਮ ਪਰੰਪਰਾਗਤ ਮੀਟਰਾਂ ਦੀ ਜਗ੍ਹਾ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੀ ਤਿਆਰੀ 'ਚ ਹਨ। ਸਮਾਰਟ ਬਿਜਲੀ ਨੂੰ ਲੈ ਕੇ ਟੈਂਡਰ ਖੁੱਲ੍ਹ ਗਏ ਹਨ। ਹੁਣ ਪਾਵਰਕਾਮ ਨੇ ਮੀਟਰ ਬਣਾਉਣ ਵਾਲੀਆਂ ਤਿੰਨ ਕੰਪਨੀਆਂ ਤੋਂ ਟੈਸਟਿੰਗ ਦੇ ਲਈ ਮੀਟਰ ਲੈ ਕੇ ਜਲੰਧਰ ਐੱਮ.ਈ. ਲੈਬੋਰਟਰੀ 'ਚ ਭੇਜਿਆ ਹੈ।

ਫਰਵਰੀ 'ਚ ਲੈਬ ਤੋਂ ਰਿਪੋਰਟ ਆਉਣ ਦੇ ਬਾਅਦ ਐੱਲ.ਐਨ.ਟੀ. ਮੈਸੂਰ, ਜੀਨਸ ਦਿੱਲੀ, ਐੱਚ.ਈ.ਐੱਸ. ਸੋਲਨ ਇਨ੍ਹਾਂ ਤਿੰਨਾਂ 'ਚੋਂ ਕਿਸੇ ਇਕ ਕੰਪਨੀ ਨੂੰ 96 ਹਜ਼ਾਰ ਸਮਾਰਟ ਮੀਟਰ ਸਪਲਾਈ ਦਾ ਠੇਕਾ ਦਿੱਤਾ ਜਾਵੇਗਾ। ਸਮਾਰਟ ਮੀਟਰ 'ਚ ਖਾਸ ਗੱਲ ਇਹ ਹੋਵੇਗੀ ਕਿ ਮੀਟਰ 'ਚ ਮਾਡਮ ਲੱਗਿਆ ਹੋਵੇਗਾ, ਜਿਸ ਨਾਲ ਰੀਡਰ ਨੂੰ ਵਾਰ-ਵਾਰ ਰੀਡਿੰਗ ਲੈਣ ਦੇ ਲਈ ਫੀਲਡ 'ਚ ਨਹੀਂ ਜਾਣਾ ਪਵੇਗਾ।ਸਮਾਰਟ ਮੀਟਰ ਪ੍ਰਾਜੈਕਟ ਸ਼ੁਰੂ ਹੋਣ ਦੇ ਬਾਅਦ ਮੈਨ ਪਾਵਰ ਦੀ ਕਮੀ ਨਾਲ ਜੁੜ ਰਹੇ ਪਾਵਰਕਾਮ ਨੂੰ ਕਾਫੀ ਰਾਹਤ ਮਿਲੇਗੀ। ਪਾਵਰਕਾਮ ਪਹਿਲੇ ਪੜਾਅ 'ਚ ਖੇਤੀਬਾੜੀ ਅਤੇ ਕਮਰਸ਼ੀਅਲ ਅਤੇ ਅਜਿਹੇ ਸਰਕਾਰੀ ਦਫਤਰਾਂ 'ਚ ਇਹ ਮੀਟਰ ਲਗਾਉਣ ਦੀ ਤਿਆਰੀ 'ਚ ਹਨ, ਜੋ ਬਿਜਲੀ ਦਾ ਮੋਟਾ ਬਿਲ ਨਾ ਭਰ ਕੇ ਡਿਫਾਲਟਰ ਘੋਸ਼ਿਤ ਹੋ ਚੁੱਕੇ ਹਨ, ਤਾਂਕਿ ਇਨ੍ਹਾਂ 'ਚੋਂ ਐਂਡਵਾਂਸ ਤੋਂ ਪੈਸੇ ਲੈ ਕੇ ਬਿਜਲੀ ਦੇ ਸਕਣ।

ਮੀਟਰ ਦੇਵੇਗਾ ਰਿਚਾਰਜ ਖਤਮ ਹੋਣ ਤੋਂ ਪਹਿਲਾਂ ਹੀ ਅਲਰਟ
ਪ੍ਰੀਪੇਡ ਮੀਟਰਾਂ 'ਚ ਮੋਬਾਇਲ ਫੋਨ ਦੀ ਤਰ੍ਹਾਂ ਕੀਪੈਡ ਲੱਗਿਆ ਹੋਵੇਗਾ। ਪਾਵਰਕਾਮ ਦੇ ਦਫਤਰ ਤੋਂ ਇਕ ਰੀਚਾਰਜ ਕੂਪਨ ਮਿਲੇਗਾ। ਮੀਟਰ 'ਚ ਸੀਰੀਅਲ ਨੰਬਰ ਫੀਡ ਕਰਦੇ ਹੀ ਬਿਜਲੀ ਚਾਲੂ ਹੋ ਜਾਵੇਗੀ। ਰਿਚਾਰਜ ਖਤਮ ਹੋਣ ਤੋਂ 2 ਦਿਨ ਪਹਿਲਾਂ ਮੀਟਰ ਅਲਰਟ ਦੇਣਾ ਸ਼ੁਰੂ ਕਰ ਦੇਵੇਗਾ। ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਜਿਸ ਦਿਨ ਉਪਭੋਗਤਾ ਦੇ ਰਿਚਾਰਜ ਦੀ ਆਖਰੀ ਤਾਰੀਖ ਹੋਵੇਗੀ, ਉਸ ਰਾਤ ਬਿਜਲੀ ਬੰਦ ਨਹੀਂ ਹੋਵੇਗੀ। ਅਗਲੇ ਦਿਨ ਸਵੇਰੇ ਬਿਜਲੀ ਦੀ ਸਪਲਾਈ ਬੰਦ ਹੋ ਜਾਵੇਗੀ। ਇਸ ਦਾ ਸਿੱਧਾ ਕੁਨੈਕਸ਼ਨ ਪਾਵਰਕਾਮ ਦੇ ਆਫਿਸ 'ਚ ਹੋਵੇਗਾ। ਰਿਚਾਰਜ ਕੁਪਨ, ਆਨਲਾਈਨ ਰਿਚਾਰਜ ਦੀ ਸੁਵਿਧਾ ਮਿਲੇਗੀ। ਮੀਟਰ 'ਚ ਜਿਵੇਂ ਹੀ ਲੋਡ ਤੋਂ ਵਧ ਕਰੰਟ ਆਵੇਗਾ ਤਾਂ ਉਹ ਖੁਦ ਹੀ ਟਰਿੱਪ ਕਰ ਜਾਵੇਗਾ।


Shyna

Content Editor

Related News