ਪਟਿਆਲਾ ’ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਗਰੀਬ ਦੇ ਘਰ ਦੀ ਉੱਡਾ ਕੇ ਲੈ ਗਿਆ ਛੱਤ

05/29/2020 6:46:56 PM

ਪਟਿਆਲਾ (ਇੰਦਰਜੀਤ) - ਬੀਤੇ ਦਿਨ ਪੰਜਾਬ ਵਿਚ ਆਈ ਤੇਜ਼ ਮੀਂਹ ਅਤੇ ਹਨੇਰੀ ਗਰੀਬਾਂ ਦੇ ਲਈ ਕਹਿਣ ਬਣ ਕੇ ਆਈ ਸੀ। ਮੀਂਹ ਅਤੇ ਹਨੇਰੀ ਦੇ ਨਾਲ ਕਈ ਗਰੀਬਾਂ ਦੇ ਘਰ ਢਹਿ-ਢੇਰੀ ਹੋ ਗਏ ਅਤੇ ਕਈਆਂ ਦੇ ਤਾਂ ਸਿਰ ਤੋਂ ਛੱਡ ਵੀ ਉੱਡ ਗਈ। ਅਜਿਹਾ ਮਾਮਲਾ ਪਟਿਆਲਾ ਦੇ ਧੀਰੂ ਨਗਰ ਇਲਾਕੇ ਦਾ ਸਾਹਮਣੇ ਆਇਆ ਹੈ, ਜਿਥੇ ਤੇਜ਼ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਦੇ ਕਾਰਨ ਘਰ ਦਾ ਸਾਰਾ ਸਾਮਾਨ ਛੱਤ ਦੇ ਹੇਠਾ ਆ ਗਿਆ। 

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਘਰ ਬਾਲਿਆ ਦਾ ਬਣਿਆ ਹੋਇਆ ਸੀ, ਜੋ ਕੱਚਾ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਐੱਮ. ਸੀ. ਸ਼ਮੀ ਤੋਂ ਮਕਾਨਾਂ ਬਣਾਉਣ ਲਈ ਸਰਕਾਰੀ ਮਦਦ ਮੰਗ ਰਹੇ ਸੀ ਪਰ ਉਨ੍ਹਾਂ ਕੋਈ ਮਦਦ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਘਰ ਦੀ ਛੁੱਤ ਡਿੱਗ ਜਾਣ ਕਾਰਨ, ਉਹ ਹੁਣ ਕਿਥੇ ਰਹਿਣਗੇ, ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਥਾਂ ਨਹੀਂ। 

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਪੰਜਾਬ ਦੀ ਮੈਰੀ ਕੌਮ ‘ਸਿਮਰਨਜੀਤ ਕੌਰ’

ਪੜ੍ਹੋ ਇਹ ਵੀ ਖਬਰ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਗਨੀਮਤ ਰਹੀ ਕਿ ਮਕਾਨ ਦਾ ਉਹ ਹਿੱਸਾ ਨਹੀਂ ਡਿੱਗਿਆ, ਜਿੱਥੇ ਪਰਿਵਾਰ ਦੇ ਬੱਚੇ ਬੈਠੇ ਹੋਏ ਸਨ। ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਮਕਾਨ ਪੱਕੇ ਕਰਨ ਲਈ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਪਰ ਐੱਮ. ਸੀ. ਆਪਣੀ ਮਰਜ਼ੀ ਨਾਲ ਮਦਦ ਦਿੰਦਾ ਹੈ, ਜਿਸ ਨਾਲ ਲੋੜਵੰਦ ਪਰਿਵਾਰ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮਾਮਲੇ ਦੇ ਸਬੰਧ ’ਚ ਜਦੋਂ ਐੱਮ.ਸੀ. ਸ਼ੰਮੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮਕਾਨ ਨੂੰ ਪੱਕਾ ਕਰਵਾ ਕੇ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖਬਰ - ਮਿੰਨੀ ਕਹਾਣੀ : ...ਸਾਡੀ ਸੋਚ ਕਿਉਂ ਉੱਥੇ ਹੀ ਖੜੀ ਹੈ।

ਪੜ੍ਹੋ ਇਹ ਵੀ ਖਬਰ - ਚੀਲ ਦੇ ਰੁੱਖਾਂ ਕਰਕੇ ਸੜ ਰਹੇ ਹਨ ਉੱਤਰਾਖੰਡ ਦੇ ਜੰਗਲ (ਵੀਡੀਓ) 

rajwinder kaur

This news is Content Editor rajwinder kaur