ਕਾਂਗਰਸ ਦੇ ਰਾਜ ''ਚ ਸੂਬੇ ਦਾ ਭੱਠਾ ਬੈਠ ਗਿਆ : ਰੱਖੜਾ

01/18/2020 11:40:52 AM

ਪਟਿਆਲਾ/ਰੱਖੜਾ (ਰਾਣਾ): ਜਿਸ ਦਿਨ ਤੋਂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਵਾਗਡੋਰ ਸੰਭਾਲੀ ਹੈ, ਉਸ ਦਿਨ ਤੋਂ ਸੂਬੇ ਵਿਚ ਸਮੁੱਚੇ ਕੰਮਾਂ ਦਾ ਭੱਠਾ ਬੈਠ ਗਿਆ ਹੈ। ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ। ਸੂਬੇ ਵਿਚ ਪੂਰੇ ਭਾਰਤ ਨਾਲੋਂ ਮਹਿੰਗੀਆਂ ਬਿਜਲੀ ਦੀਆਂ ਦਰਾਂ ਕਾਂਗਰਸ ਸਰਕਾਰ ਦੀ ਦੇਣ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਗੱਲਬਾਤ ਕਰਦਿਆਂ ਕੀਤਾ।

ਰੱਖੜਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਕਾਂਗਰਸ ਨੇ ਸੱਤਾ ਸੰਭਾਲੀ ਹੈ, ਉਦੋਂ ਹੀ ਆਮ ਲੋਕਾਂ ਦੀ ਲੁੱਟ ਹੋਈ ਹੈ। ਭਾਵੇਂ ਕਿ ਉਹ ਬਿਜਲੀ ਦਰਾਂ ਵਿਚ ਹੋਵੇ ਜਾਂ ਰਜਿਸਟਰੀਆਂ ਦੇ ਰੇਟਾਂ ਵਿਚ ਵਾਧਾ ਹੋਵੇ। ਪੰਜਾਬ ਦੇ ਲੋਕ ਕਾਂਗਰਸ ਪਾਰਟੀ ਤੋਂ ਅੱਕ ਚੁੱਕੇ ਹਨ। ਇਸ ਦਾ ਜਵਾਬ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਦੇਣ ਲਈ ਤਿਆਰ-ਬਰ-ਤਿਆਰ ਹੋ ਚੁੱਕੇ ਹਨ।

ਇਸ ਮੌਕੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਗੜ੍ਹੀ ਮੈਂਬਰ ਸ਼੍ਰੋਮਣੀ ਕਮੇਟੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਧਿਆਨ ਸਿੰਘ ਭਾਨਰੀ, ਮਨਪ੍ਰੀਤ ਸਵਾਜਪੁਰ, ਭੁਪਿੰਦਰ ਸਿੰਘ ਰੋਡਾ ਡਕਾਲਾ, ਹਰਜਿੰਦਰ ਸਿੰਘ ਬੱਲ, ਮਲਕੀਤ ਸਿੰਘ ਡਕਾਲਾ, ਯੂਥ ਆਗੂ ਇੰਦਰਜੀਤ ਸਿੰਘ ਰੱਖੜਾ, ਮਲਕੀਤ ਸਿੰਘ ਧਰਮਹੇੜੀ, ਲਾਡੀ ਚੀਮਾ, ਬਿੰਦਰ ਨਿਜ਼ਾਮਨੀਵਾਲਾ, ਗੋਸ਼ਾ ਢੀਂਡਸਾ, ਮਲਕੀਤ ਲਾਡੀ ਧਰਮੇੜੀ, ਰਾਣਾ ਸੇਖੋਂ ਸਮਾਣਾ, ਜਗਰੂਪ ਫਤਿਹਪੁਰ, ਅਜਮੇਰ ਪਸਿਆਣਾ, ਕੁਲਵੰਤ ਦਦਹੇੜਾ, ਜਸਵਿੰਦਰ ਮੂੰਡਖੇੜਾ, ਹਮੀਰ ਉੱਚਾ ਗਾਓਂ, ਨਰਿੰਦਰ ਖੇੜੀ ਮਾਨੀਆਂ, ਰਘਵੀਰ ਕਲਿਆਣ, ਸਾਬਕਾ ਬਲਾਕ ਸੰਮਤੀ ਮੈਂਬਰ ਜੋਗਾ ਸਿੰਘ ਚੱਠਾ, ਸਤਗੁਰੂ ਕਲਿਆਣ, ਗੁਰਮੀਤ ਆਸੇਮਾਜਰਾ, ਬਿੱਟੂ ਆਸੇਮਾਜਰਾ, ਮਨਜੀਤ ਖੇੜਾ ਜੱਟਾਂ ਅਤੇ ਜਸਵੀਰ ਸਿੰਘ ਰੁਪਾਣਾ ਦੇਵੀਨਗਰ ਆਦਿ ਵੀ ਹਾਜ਼ਰ ਸਨ।

Shyna

This news is Content Editor Shyna