ਸੀ.ਏ.ਏ. ਦੇ ਸਮਰਥਨ ''ਚ ਹਜ਼ਾਰਾਂ ਪਟਿਆਲਵੀ ਸੜਕਾਂ ''ਤੇ ਉਤਰੇ

01/18/2020 12:31:48 PM

ਪਟਿਆਲਾ (ਰਾਜੇਸ਼ ਸ਼ਰਮਾ ਪੰਜੋਲਾ): ਇਕ ਪਾਸੇ ਜਿੱਥੇ ਸ਼ੁੱਕਰਵਾਰ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕੀਤਾ ਹੈ, ਉੱਥੇ ਹੀ ਅਗਲੇ ਦਿਨ ਸ਼ੁੱਕਰਵਾਰ ਨੂੰ ਹਜ਼ਾਰਾਂ ਪਟਿਆਲਵੀਆਂ ਨੇ ਸੜਕਾਂ 'ਤੇ ਉਤਰ ਕੇ ਨਾਗਰਿਕਤਾ ਸੋਧ ਬਿੱਲ (ਸੀ.ਏ.ਏ.) ਦਾ ਸਮਰਥਨ ਕੀਤਾ। ਦੇਸ਼ ਜਗਾਓ ਮੰਚ ਵਲੋਂ ਆਯੋਜਿਤ ਸੀ.ਏ.ਏ. ਦੇ ਸਮਰਥਨ 'ਚ ਯਾਤਰਾ 'ਚ ਹਜ਼ਾਰਾਂ ਲੋਕ ਪਹੁੰਚੇ। ਜਾਣਕਾਰੀ ਮੁਤਾਬਕ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਉਂਡ ਤੋਂ ਸ਼ੁਰੂ ਹੋਇਆ ਇਹ ਪੈਦਲ ਮਾਰਚ ਸ਼ਹਿਰ ਦੇ ਭਿੰਨ ਬਜ਼ਾਰਾਂ 'ਚ ਗਿਆ ਜਿੱਥੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ।

Shyna

This news is Content Editor Shyna