ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਦਾ ਮੁਕਾਬਲਾ ਕਰਦਾ ਮੁਸਾਫ਼ਿਰ ਚੱਲਦੀ ਰੇਲ ਗੱਡੀ ’ਚੋਂ ਹੇਠਾਂ ਡਿੱਗਿਆ

07/08/2022 4:23:35 PM

ਲੁਧਿਆਣਾ (ਗੌਤਮ) : ਇਥੇ ਸ਼ੁੱਕਰਵਾਰ ਨੂੰ ਚੱਲਦੀ ਰੇਲ ਗੱਡੀ ’ਚੋਂ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਦਾ ਮੁਕਾਬਲਾ ਕਰਦਿਆਂ ਮੁਸਾਫ਼ਿਰ ਰੇਲ ਗੱਡੀ ਤੋਂ ਹੇਠਾਂ ਡਿੱਗ ਗਿਆ। ਇਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਦੇ ਪਰਿਵਾਰ ਨੇ ਚੇਨ ਪੁਲਿੰਗ ਕਰਕੇ ਟਰੇਨ ਰੁਕਵਾਈ, ਜਿਸ ਕਾਰਨ ਰੇਲ ਗੱਡੀ 15 ਮਿੰਟ ਰੁਕੀ ਰਹੀ। ਜਾਣਕਾਰੀ ਮੁਤਾਬਕ ਜ਼ਖ਼ਮੀ ਹੋਏ ਜਤਿੰਦਰ ਦੀ ਚਾਚੀ ਵਿੱਦਿਆ ਨੇ ਦੱਸਿਆ ਕਿ ਉਹ ਆਮਰਪਾਲੀ ਐਕਸਪ੍ਰੈੱਸ ’ਚ ਬਿਹਾਰ ਤੋਂ ਫਗਵਾੜਾ ਜਾ ਰਹੇ ਸਨ, ਇਸੇ ਦੌਰਾਨ ਇਕ ਨੌਜਵਾਨ ਨੇ ਉਸ ਦੇ ਭਤੀਜੇ ਜਤਿੰਦਰ ਦਾ ਮੋਬਾਇਲ ਖੋਹ ਲਿਆ। ਪਹਿਲਾਂ ਜਤਿੰਦਰ ਨੇ ਰੌਲਾ ਪਾਇਆ ਅਤੇ ਉਸ ਦਾ ਪਿੱਛਾ ਕਰਦਿਆਂ ਹੇਠਾਂ ਉਤਰ ਗਿਆ। ਲੁਟੇਰੇ ਨੇ ਉਸ ਨੂੰ ਧੱਕਾ ਮਾਰ ਦਿੱਤਾ। ਜਦੋਂ ਉਹ ਵਾਪਸ ਗੱਡੀ ’ਚ ਸਵਾਰ ਹੋਣ ਲੱਗਾ ਤਾਂ ਰੇਲ ਗੱਡੀ ਇਕਦਮ ਤੇਜ਼ ਹੋ ਗਈ ਅਤੇ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਰੇਲ ਗੱਡੀ ਰੁਕਵਾਈ। ਇਸ ’ਤੇ ਨਾਲ ਚੱਲ ਰਹੇ ਸਟਾਫ਼ ਨੇ ਉਨ੍ਹਾਂ ਨੂੰ ਗੱਡੀ ਤੋਂ ਹੇਠਾਂ ਉਤਾਰ ਦਿੱਤਾ।

PunjabKesari

ਮੌਕੇ ’ਤੇ ਮੌਜੂਦ ਵਿਵੇਕ ਸ਼ਰਮਾ ਨੇ ਦੱਸਿਆ ਕਿ ਉਹ ਨੇੜਿਓਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ’ਚ ਦੇਖਿਆ ਤਾਂ ਉਨ੍ਹਾਂ ਨੇ ਪਹਿਲਾਂ ਨਾਕਾ ਲਾ ਕੇ ਖੜ੍ਹੀ ਪੁਲਸ ਨੂੰ ਦੱਸਿਆ ਅਤੇ ਫਿਰ ਗੱਡੀ ਦੇ ਨਾਲ ਚੱਲ ਰਹੀ ਜੀ. ਆਰ. ਪੀ. ਪੁਲਸ ਨੂੰ ਦੱਸਿਆ ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਗੱਡੀ ਦੇ ਨਾਲ ਚੱਲ ਰਹੇ ਏ. ਐੱਸ. ਆਈ. ਨੇ ਪਰਿਵਾਰ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਨੂੰ ਫਗਵਾੜਾ ਿਲਜਾ ਕੇ ਹਸਪਤਾਲ ’ਚ ਦਾਖ਼ਲ ਕਰਵਾਓ, ਜਦਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਕਿਸੇ ਤਰ੍ਹਾਂ ਹੋਰ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਵਿਅਕਤੀ ਨੂੰ ਇਲਾਜ ਪਹੁੰਚਾਇਆ। ਦੂਜੇ ਪਾਸੇ ਗੱਡੀ ਦੇ ਸਟਾਫ ਨੇ ਕਾਫ਼ੀ ਸਮੇਂ ਤੱਕ ਸਥਾਨਕ ਜੀ.ਆਰ.ਪੀ. ਦੇ ਇੰਸਪੈਕਟਰ ਜਸਕਰਨ ਨੇ ਮੌਕੇ ’ਤੇ ਸਟਾਫ ਭੇਜ ਕੇ ਕਾਰਵਾਈ ਸ਼ੁਰੂ ਕਰਵਾਈ। ਮੌਕੇ ’ਤੇ ਮੌਜੂਦ ਆਸ-ਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਰੋਜ਼ਾਨਾ ਇਸ ਥਾਂ ’ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੰਦਾ, ਜਦਕਿ ਕਿੰਨਰ ਵੀ ਇਸ ਥਾਂ ’ਤੇ ਖੜ੍ਹੇ ਹੋ ਜਾਂਦੇ ਹਨ ਅਤੇ ਗੱਡੀ ਦੀ ਰਫ਼ਤਾਰ ਹੌਲੀ ਹੋਣ ’ਤੇ ਉਸ ’ਚ ਸਵਾਰ ਹੋ ਜਾਂਦੇ ਹਨ।


Manoj

Content Editor

Related News