ਸਬੰਧਿਤ ਅਧਿਕਾਰੀਆਂ ਨੂੰ ਮੈਂਬਰ ਪਾਰਲੀਮੈਂਟ ਵੱਲੋਂ ਜਾਂਚ ਦੇ ਹੁਕਮ

Sunday, Jan 13, 2019 - 01:56 AM (IST)

 ਕਿਸ਼ਨਪੁਰਾ ਕਲਾਂ, (ਭਿੰਡਰ )- ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਅੱਜ ਪਿੰਡ ਭਿੰਡਰ ਖੁਰਦ ਵਿਖੇ  ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ। ਪਿੰਡ ਦੇ ਲੋਕਾਂ ਨੇ ਪਿਛਲੀ ਪੰਚਾਇਤ ’ਤੇ ਐੱਮ. ਪੀ. ਕੋਟੇ ’ਚੋਂ ਪਿੰਡ ਦੀ ਡਿਸਪੈਂਸਰੀ ਦੀ ਇਮਾਰਤ ਤਿਆਰ ਕਰਨ ਲਈ ਆਈ ਗ੍ਰਾਂਟ ਖੁਰਦ-ਬੁਰਦ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ। ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੇ ਅਧੂਰੀ ਪਈ ਡਿਸਪੈਂਸਰੀ ਦੀ ਇਮਾਰਤ ਦਾ ਮੁਆਇਨਾ ਕੀਤਾ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਉੱਚ ਅਫਸਰਾਂ ਵੱਲੋਂ ਗ੍ਰਾਂਟ ਦੀ ਕੀਤੀ ਗਈ ਦੁਰਵਰਤੋਂ ਸਬੰਧੀ ਜਾਂਚ ਕਰਨ ਦੇ ਹੁਕਮ ਵੀ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਮਿਹਨਤ ਦਾ ਪੈਸਾ ਕੁਝ ਲੋਕਾਂ ਨੂੰ ਖਾਣ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਐੱਮ. ਪੀ. ਸਾਧੂ ਸਿੰਘ ਤੋਂ ਸਾਬਕਾ ਸਰਪੰਚ ਅਤੇ ਸਮੂਹ ਪੰਚਾਇਤ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਧਰਮਕੋਟ ਦੇ ਇੰਚਾਰਜ ਸੰਜੀਵ ਕੋਛਡ਼  ਸਮੇਤ  ਪਵਨ ਰੇਲੀਆ, ਕੇਵਲ ਸਿੰਘ ਲੋਂਗੀਵਿੰਡ, ਨਿਰਮਲ ਸਿੰਘ, ਅਮਨ ਪੰਡੋਰੀ, ਪ੍ਰਭਜੋਤ ਸਮਰਾ, ਜਗਜੀਤ ਕਪੂਰੇ, ਸੀਨ ਗਰੇਵਾਲ, ਸ਼ੇਰ ਸਿੰਘ, ਜਗਵਿੰਦਰ ਸਿੰਘ, ਅਜੈਬ ਸਿੰਘ, ਰਾਜਵੀਰ ਨੂਰਪੁਰ, ਮਨਜਿੰਦਰ ਸਿੰਘ, ਜਤਿੰਦਰ ਸਿੰਘ ਚੁੱਘਾ ਕਲਾਂ, ਚਮਕੌਰ ਸਿੰਘ, ਜਗਜੀਤ ਸਿੰਘ ਮੁੰਨਣ, ਹਰਜਿੰਦਰ ਸਿੰਘ ਇੰਦਰਗਡ਼੍ਹ, ਸੁਖਚੈਨ ਸਿੰਘ ਜੀਂਦਡ਼ਾ, ਰਾਜਾ ਨਵਦੇਵ ਮਾਨ ਆਦਿ ਹਾਜ਼ਰ ਸਨ।


KamalJeet Singh

Content Editor

Related News