ਪੈਰਾ ਮੈਡੀਕਲ ਸਟਾਫ ਨੇ ਨੌਕਰੀਆਂ ''ਚੋਂ ਕੱਢੇ ਜਾਣ ਦੇ ਰੋਸ ਵੱਜੋਂ ਸਥਾਨਕ ਸਿਵਲ ਸਰਜਨ ਦੇ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

10/14/2020 5:25:31 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ): ਕੋਰੋਨਾ ਵਾਇਰਸ ਦੀ ਬੀਮਾਰੀ ਦੌਰਾਨ ਐਸੋਸੀਏਸ਼ਨ ਵਾਰਡਾਂ 'ਚ ਡਿਊਟੀ ਕਰ ਰਹੇ ਪੈਰਾ ਮੈਡੀਕਲ ਸਟਾਫ ਨੇ ਨੌਕਰੀਆਂ 'ਚੋਂ ਕੱਢੇ ਜਾਣ ਦੇ ਰੋਸ ਵੱਜੋਂ ਸਥਾਨਕ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ 'ਤੇ ਖੇਡ ਕੇ ਅਸੀਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੇਵਾ ਕੀਤੀ ਹੈ ਔਖੇ ਸਮੇਂ 'ਚ ਤਾਂ ਸਰਕਾਰ ਨੇ ਸਾਥੋਂ ਕੰਮ ਲੈ ਲਿਆ ਹੁਣ ਸਾਨੂੰ ਨੌਕਰੀਆਂ 'ਚੋਂ ਕੱਢ ਦਿੱਤਾ। ਸਾਡੀ ਮੰਗ ਹੈ ਕਿ ਸਾਨੂੰ ਖਾਲੀ ਰਹੀਆਂ ਔਰਤਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕੀਏ।ਪੰਜਾਬ ਸਰਕਾਰ ਨੂੰ ਸਾਡੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਸਰਕਾਰ ਨੂੰ ਤਾਂ ਸਾਡੇ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਨੂੰ ਮਜਬੂਰ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨਾ ਹੋਵੇਗਾ।

Aarti dhillon

This news is Content Editor Aarti dhillon