ਪੰਜੋਲੀ ''ਚ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਨੂੰ ਸਮਰਪਿਤ ਸਲਾਨਾ ਦੋ ਰੋਜਾ ਸਮਾਗਮ ਸਮਾਪਤ

12/15/2019 4:09:22 PM

ਫਤਿਹਗੜ੍ਹ ਸਾਹਿਬ (ਬਿਪਨ)—ਪੂਜਨੀਕ ਮਾਤਾ ਗੁਜਰ ਕੌਰ ਜੀ, ਮਹਾਨ ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ 2 ਰੋਜ਼ਾ ਸਲਾਨਾ 6ਵਾਂ ਗੁਰਮਤਿ ਸਮਾਗਮ ਪਿੰਡ ਪੰਜੋਲੀ ਕਲਾਂ ਵਿਚ ਗੁਰਦੁਆਰਾ ਸ੍ਰੀ ਖਾਲਸਾ ਦਰਬਾਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਸਾਕਾ ਸਰਹਿੰਦ ਨੂੰ ਸਮਰਪਿਤ ਜਿੱਥੇ ਭਾਈ ਅਬਿਨਾਸੀ ਸਿੰਘ ਪਾਰਸ (ਸ੍ਰੀ ਫਤਿਹਗੜ੍ਹ ਸਾਹਿਬ) ਦੇ ਰਾਗੀ ਜਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਗਈ ਉੱਥੇ ਕਵੀ ਭਾਈ ਰਛਪਾਲ ਸਿੰਘ ਪਾਲ ਨੇ ਸਾਹਿਬਜ਼ਾਦਿਆਂ ਦੀ ਗਾਥਾ ਨੂੰ ਕਵਿਤਾ ਰਾਹੀਂ ਸੁਣਾ ਕੇ ਸੰਗਤਾਂ ਨੂੰ ਭਾਵੁਕ ਕੀਤਾ। ਇਸ ਮੌਕੇ ਪੰਥਕ ਢਾਡੀ ਭਾਈ ਫੌਜਾ ਸਿੰਘ ਸਾਗਰ ਵੱਲੋਂ ਜਿੱਥੇ ਸਰਹਿੰਦ ਦੀ ਖੂਨੀ ਕੰਧ ਦੀ ਗਾਥਾ ਸੁਣਾਈ ਗਈ ਉੱਥੇ ਹੀ  ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਕਰਨ ਦੀ ਬੀਰ ਰਸ ਭਰਪੂਰ ਗਾਥਾ ਨੂੰ ਵਾਰਾਂ ਰਾਹੀਂ ਸੰਗਤਾਂ ਦੇ ਸਨਮੁੱਖ ਰੱਖਿਆ।

ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਸਾਕਾ ਸਰਹੰਦ ਨੂੰ ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਅਤੇ ਸਿੱਖ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾਵੇ ਜੋ ਸਿੱਖ ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਬਾਰੇ ਘੋਖ ਪੜਤਾਲ ਕਰਕੇ ਉਨ੍ਹਾਂ 'ਤੇ ਮੋਹਰ ਲਾਵੇ ਜੋ ਗੁਰਮਤਿ ਦੀ ਕਸਵੱਟੀ ਉੱਤੇ ਖਰੀ ਉੱਤਰਦੀਆਂ ਹਨ ਅਤੇ ਉਹੀ ਸਿੱਖ ਇਤਿਹਾਸ ਨੂੰ ਮਾਨਤਾ ਦਿੱਤੀ ਜਾਵੇ।ਸਮਾਗਮ ਦੌਰਾਨ ਜਥੇਦਾਰ ਪੰਜੋਲੀ ਤੇ ਭਾਈ ਮਾਝੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਵੀ ਮੰਗ ਕੀਤੀ ਕਿਉਂਕਿ ਵੱਖਰਾ ਕੈਲੰਡਰ  ਹੋਣਾ ਹੀ ਵੱਖਰੀ ਕੌਮ ਅਤੇ ਵੱਖਰੀ ਹੋਂਦ ਦਾ ਪ੍ਰਤੀਕ ਹੈ।ਇਸ ਮੌਕੇ ਇਲਾਕੇ ਭਰ 'ਚੋ ਆਈ ਸੰਗਤ ਦਾ ਧੰਨਵਾਦ ਕਰਦਿਆਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ  ਸਿੰਘ ਪੰਜੋਲੀ ਨੇ ਕੀਤ ਕਿਹਾ ਕਿ ਕੱਲ੍ਹ ਦਾ ਦੀਵਾਨ ਸਾਕਾ ਸਰਹੰਦ ਨੂੰ ਸਮਰਪਿਤ ਰਹੇਗਾ।  ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਨਿਭਾਈ।ਇਸ ਮੌਕੇ ਸੀਨੀ. ਅਕਾਲੀ ਆਗੂ ਦੀਦਾਰ ਸਿੰਘ ਭੱਟੀ, ਅਮਰਿੰਦਰ ਸਿੰਘ ਲਿਬੜਾ, ਡਾ. ਦੀਦਾਰ ਸਿੰਘ ਸਰਹਿੰਦ, ਬਲਵੀਰ ਸਿੰਘ ਲਹਿਲ, ਰਣਜੀਤ ਸਿੰਘ  ਰਾਣਾ, ਪੰਚ ਮਨਪ੍ਰੀਤ ਸਿੰਘ ਸੋਨੀ, ਪੰਚ ਗੁਰਮੀਤ ਸਿੰਘ ਮੀਤ ਆਦਿ ਹਾਜ਼ਰ ਸਨ।


Shyna

Content Editor

Related News