ਪਾਕਿ ਸਮੱਗਲਰ ਤੋਂ ਹੈਰੋਇਨ ਦੀ ਡਿਲਿਵਰੀ ਲੈਣ ਵਾਲਾ ਗੁਜਰਾਤ ਤੋਂ ਕਾਬੂ

04/18/2021 10:47:37 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ): ਪਾਕਿਸਤਾਨੀ ਸਮੱਗਲਰ ਤੋਂ ਡਲਿਵਰੀ ਲੈਣ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਥਿਤ ਸਮੱਗਲਰ ਜਰਨੈਲ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਫਤਿਹਗੜ੍ਹ ਸਭਰਾ ਨੂੰ ਨਾਰਕੋਟਿਕਸ ਕੰਟਰੋਲ ਬਿਊਰੋਂ ਨੇ ਗੁਜਰਾਤ ਤੋਂ ਫੜ੍ਹ ਲਿਆ ਹੈ।ਐੱਨ. ਸੀ. ਬੀ. ਦੇ ਅਸਿਸਟੈਂਟ ਡਾਇਰੈਕਟਰ ਪੰਜਾਬ ਸੰਦੀਪ ਨੇ ਦੱਸਿਆ ਕਿ ਬੀ. ਐੱਸ. ਐੱਫ. 14 ਬਟਾਲੀਅਨ ਦੇ ਸਹਿਯੋਗ ਨਾਲ ਨਾਰਕੋਟਿਕਸ ਕੰਟਰੋਲ ਬਿਊਰੋ ਨੇ 7 ਅਪ੍ਰੈਲ 2021 ਨੂੰ ਫਿਰੋਜ਼ਪੁਰ ਸੈਕਟਰ ਦੇ ਖੇਮਕਰਨ ਖੇਤਰ ਤੋਂ ਪਾਕਿਸਤਾਨੀ ਸਮੱਗਲਰ ਅਮਜਦ ਅਲੀ ਉਰਫ ਮਜਿਦ ਜੱਟ ਪੁੱਤਰ ਸਵ. ਅਬਦੁਲ ਮਜਿਦ ਨੂੰ 20 ਕਿਲੋ 570 ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਸਦੇ ਕੋਲੋਂ ਮਿਲੇ ਕਾਗਜ਼ਾਤ ਦੇ ਸਬੂਤ ਅਤੇ ਬਿਆਨਾਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਹੈਰੋਇਨ ਦੀ ਡਲਿਵਰੀ ਫਿਰੋਜ਼ਪੁਰ ਜ਼ਿਲੇ ਦੇ ਕਥਿਤ ਸਮੱਗਲਰ ਜਰਨੈਲ ਸਿੰਘ ਨੇ ਲੈਣੀ ਸੀ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਨੂੰ ਗੁਜਰਾਤ ਤੋਂ ਕਾਬੂ ਕਰ ਲਿਆ ਗਿਆ ਹੈ।

Shyna

This news is Content Editor Shyna