ਪੀ. ਯੂ. ਵਲੋਂ ਮਾਨਸਾ ਜੋਨ ਦਾ ਖੇਤਰੀ ਯੁਵਕ ਤੇ ਲੋਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

10/12/2019 11:41:15 PM

ਮਾਨਸਾ  (ਮਿੱਤਲ)- ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਅਲਾ ਵੱਲੋਂ ਮਾਨਸਾ ਜੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਤੀਸਰੇ ਦਿਨ ਆਪਣੇ ਸਮਾਪਤੀ ਸਮਾਰੋਹ ਸ਼ਾਨੋ-ਸ਼ਾਕਤ ਨਾਲ ਸੰਪੰਨ ਹੋਇਆ। ਜਿਸ ਵਿੱਚ ਇਨਾਮ ਵੰਡ ਸਮਰੋਹ ਦੇ ਮੁੱਖ ਮਹਿਮਾਨ ਪ੍ਰੋ: ਡਾ: ਬੀ.ਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਅਲਾ ਵਿਸ਼ੇਸ਼ ਰੂਪ ਵਿੱਚ ਉਪਸਥਿਤ ਹੋਏ। ਇਸ ਮੌਕੇ ਉਨ੍ਹਾਂ ਨੇ ਜੋਤੀ ਪ੍ਰਚੰਡ ਕਰਕੇ ਸਮਾਗਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਦੁਨੀਆਂ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਆਪਣੀ ਹਾਜਰੀ ਲਵਾਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਬਰਿੰਦਰ ਕੌਰ ਨੇ ਜਿੱਥੇ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਕਿ ਉੱਥੇ ਹੀ ਆਪਣੇ, ਸਮੂਹ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਧੰਨਵਾਦ ਵੀ ਕੀਤਾ। ਸ਼੍ਰੀਮਤੀ ਡਾ: ਬਰਿੰਦਰ ਕੌਰ ਨੇ ਦੱਸਿਆ ਕਿ ਮਾਤਾ ਸੁੰਦਰੀ ਕਾਲਜ ਅਕਾਦਮਿਕ, ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ: ਬੀ.ਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਾਲਜ ਦੇ ਪ੍ਰਬੰਧਾਂ ਦੀ ਭਰਪੂਰ ਸਲਾਂਘਾ ਕਰਦਿਆਂ ਕਿਹਾ ਕਿ ਕਾਲਜ ਦੀਆਂ ਜੋ ਵੀ ਜਰੂਰਤਾਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਵੇਗੀ। ਉਨ੍ਹਾਂ ੧੫੦੦ ਵਿਦਿਆਰਥਣਾਂ ਨੂੰ ਕਾਲਜ ਵਿੱਚ ਦਾਖਲਾ ਲੈਣ ਦੀ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਕਾਲਜ ਦੇਸ਼ ਵਿੱਚੋਂ ਇੱਕ-ਇਕ ਕਾਂਸੀਚੁਐਂਟ ਪਹਿਲਾ ਕਾਲਜ ਹੈ ਜੋ ਲੜਕੀਆਂ ਦਾ ਹੈ।  ਇਸ ਸਮਾਗਮ ਦੌਰਾਨ ਵਿਸ਼ੇਸ਼ ਰੂਪ ਵਿੱਚ ਪਹੁੰਚੇ ਲੋਕ ਗਾਇਕ ਪੰਮੀ ਬਾਈ ਨੇ ਆਪਣੇ ਆਪਣੇ ਗੀਤਾਂ ਰਾਹੀਂ ਸੱਭਿਆਚਾਰਕ ਰੰਗ ਬਿਖੇਰਿਆ। ਇਸ ਦੇ ਨਾਲ-ਨਾਲ ਸਾ-ਰੇ-ਗਾ-ਮਾ-ਪਾ ਦੇ ਲਿਟਲ ਚੈਂਪਸ ਹਸਰਤ ਅਲੀ ਨੇ ਵੀ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਮਾਇਮ, ਸਕਿੱਟ, ਝੂੰਮਰ, ਭੰਗੜਾ, ਪੱਛਮੀ ਗਰੁੱਪ ਸੋਂਗ, ਭਾਸ਼ਣ ਕਲਾ ਅਤੇ ਕਾਵਿ ਉਚਾਰਨ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਲਡ ਭੰਗੜਾ ਕੌਂਸਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਸੋਢੀ, ਡਾ: ਇਕਬਾਲ ਸਿੰਘ ਅਬੋਹਰ, ਸੁਰਦੇਵ ਸਿੰਘ ਗਿੱਲ ਅਬੋਹਰ, ਡਾ: ਕੁਲਦੀਪ ਸਿੰਘ ਬੱਲ, ਡਾ: ਬਲਦੇਵ ਸਿੰਘ ਦੋਦੜਾ, ਪ੍ਰਿੰਸੀਪਲ ਮੱਘਰ ਸਿੰਘ, ਪ੍ਰੋ: ਸੁਖਦੇਵ ਸਿੰਘ, ਕਹਾਣੀਕਾਰ ਦਰਸ਼ਨ ਸਿੰਘ ਜੋਗਾ, ਪ੍ਰੌਫੈਸਰ ਸੁਪਨਦੀਪ ਕੌਰ, ਡਾ: ਬੱਲਮ ਸਿੰਘ ਲਿੰਬਾ, ਗੁਰਪ੍ਰੀਤ ਸਿੰਘ ਚਹਿਲ, ਪਰਮਜੀਤ ਸਿੰਘ ਵਿਰਦੀ ਬੁਢਲਾਡਾ, ਨਾਬਿ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ,  ਡਾ: ਜਸਵਿੰਦਰ ਕੌਰ, ਪ੍ਰੋ: ਮਨਮੀਤ ਕੌਰ, ਪ੍ਰੌ: ਕਿਰਨ ਬਾਲਾ, ਡਾ: ਸਰਬਜੀਤ ਰਾਲਾ, ਪ੍ਰੋ: ਰਵਿੰਦਰ ਸਿੰਘ, ਪ੍ਰੋ: ਬਲਜੀਤ ਕੌਰ, ਪ੍ਰੋ: ਸਤਗੁਰ ਸਿੰਘ, ਐੱਸ.ਪੀ ਧਰਮ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਅਖੀਰ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ: ਬਰਿੰਦਰ ਕੌਰ ਅਤੇ ਡਾ: ਬੱਲਮ ਲਿੰਬਾ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਕਾਲਜ ਅਜਿਹੇ ਸਮਾਗਮਾਂ ਦੀ ਭਵਿੱਖ ਵਿੱਚ ਮਿਹਨਤ ਨਾਲ ਅਗਵਾਈ ਕਰਦਾ ਰਹੇਗਾ ਤਾਂ ਜੋ ਲੜਕੀਆਂ ਵਿੱਚ ਹੁਨਰ ਅਤੇ ਉਤਸ਼ਾਹ ਪੈਦਾ ਹੋ ਸਕੇ।


Bharat Thapa

Content Editor

Related News