ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

03/25/2021 1:54:28 PM

ਮੌੜ ਮੰਡੀ (ਪ੍ਰਵੀਨ): ਪੰਜਾਬ ਸਰਕਾਰ ਵੱਲੋਂ ਸੂਬੇ ’ਚ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਾਨਕ ਸ਼ਹਿਰ ਦੇ ਪਿੰਡ ਮੌੜ ਕਲਾਂ ਵਿਖੇ ਧੜੱਲੇ ਨਾਲ ਵਿਕ ਰਹੇ ਨਸ਼ੇ ਕਾਰਨ ਅੱਜ ਇਕ ਹੋਰ 28 ਸਾਲਾ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਨਸ਼ਿਆਂ ਦੀ ਚੱਲੀ ਹਨ੍ਹੇਰੀ ਨੇ ਕੁੱਝ ਸਾਲ ਪਹਿਲਾਂ ਮੌੜ ਕਲਾਂ ਦੇ ਹੋਰ ਨੌਜਵਾਨਾਂ ਦੇ ਨਾਲ-ਨਾਲ ਇਸ ਨੌਜਵਾਨ ਨੂੰ ਵੀ ਆਪਣੇ ਕਲਾਵੇ ’ਚ ਲੈ ਲਿਆ ਸੀ।

ਭਾਵੇਂ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਨਸ਼ਾ ਛੁਡਾਉਣ ਲਈ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਪਰ ਮੌੜ ਕਲਾਂ ਵਿਖੇ ਸ਼ਰੇਆਮ ਵਿਕ ਰਹੇ ਨਸ਼ੇ ਅਤੇ ਟੀਕਿਆਂ ਦੀ ਸਮੱਗਲਿੰਗ ਕਾਰਨ ਉਹ ਨਸ਼ੇ ਦੀ ਆਦਤ ਤੋਂ ਆਪਣਾ ਖਹਿੜਾ ਨਾ ਛੁਡਾ ਸਕਿਆ। ਇਸ ਆਦਤ ਦੇ ਚਲਦੇ ਅੱਜ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ।


Shyna

Content Editor

Related News