ਕਣਕ ਦੀ ਲਿਫਟਿੰਗ ਨਾ ਹੋਣ ਤੋਂ ਭੜਕੇ ਮੰਡੀ ਮਜ਼ਦੂਰਾਂ ਨੇ ਲਾਇਆ ਧਰਨਾ

05/06/2021 4:05:46 PM

 ਤਪਾ ਮੰਡੀ (ਸ਼ਾਮ, ਗਰਗ)-ਸਥਾਨਕ ਮੁੱਖ ਯਾਰਡ ’ਚ ਖੁੱਲ੍ਹੇ ਆਸਮਾਨ ਹੇਠਾਂ ਪਈਆਂ 80 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਮਜ਼ਦੂਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਧਰਨੇ ’ਤੇ ਬੈਠੇ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨੇ ਆਪਣੇ ਸਾਥੀ ਮਜ਼ਦੂਰਾਂ ਨਾਲ ਦੱਸਿਆ ਕਿ ਉਹ 20 ਦਿਨਾਂ ਤੋਂ ਮੰਡੀ ’ਚ ਭਰੀਆਂ ਪਈਆਂ ਬੋਰੀਆਂ ਦੀ ਨਿਗਰਾਨੀ ਲਈ ਦਿਨ-ਰਾਤ ਇਕ ਕਰਦੇ ਹਨ। ਉਨ੍ਹਾਂ ਨੂੰ ਰਾਤ ਸਮੇਂ ਮੱਛਰ ਖਾ ਰਹੇ ਹਨ ਅਤੇ ਵਿਹਲੇ ਬੈਠ ਕੇ ਉਹ ਆਪਣੇ ਪੱਲਿਓਂ ਖਾ ਰਹੇ ਹਨ।

ਇਹ ਵੀ ਪੜ੍ਹੋ : ਚੋਰਾਂ ਨੇ ਕੈਮਿਸਟ ਸ਼ਾਪ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਲੈ ਕੇ ਹੋਏ ਫਰਾਰ 

ਉਨ੍ਹਾਂ ਦੋਸ਼ ਲਾਇਆ ਕਿ ਚੁਕਾਈ ਨਾ ਹੋਣ ਕਾਰਨ ਕਣਕ ਦਾ ਵਜ਼ਨ ਘਟ ਰਿਹਾ ਹੈ ਅਤੇ ਨਵਾਂ ਲੱਗਿਆ ਬਾਰਦਾਨਾ ਇੰਝ ਜਾਪਦਾ ਹੈ, ਜਿਵੇਂ ਕਈ ਸਾਲਾਂ ਦੀ ਫਸਲ ਮੰਡੀ ’ਚ ਪਈ ਹੋਵੇ ਅਤੇ ਰਾਤ ਸਮੇਂ ਸਮਾਜ ਵਿਰੋਧੀ ਅਨਸਰ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੀ ਤਾਕ ’ਚ ਰਹਿੰਦੇ ਹਨ ਅਤੇ ਚੁਕਾਈ ਕਰਨ ਸਮੇਂ ਵਜ਼ਨ ਦੀ ਭਰਪਾਈ ਇਨ੍ਹਾਂ ਤੋਂ ਕਰਵਾਉਂਦੇ ਹਨ ਜੋ ਦੇਣ ਤੋਂ ਉਹ ਅਸਮਰੱਥ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਆੜ੍ਹਤੀਏ ਟਰੱਕ ਡਰਾਈਵਰਾਂ ਨੂੰ 200 ਤੋਂ ਲੈ ਕੇ 500 ਰੁਪਏ ਤੱਕ ਦਾ ਲਾਲਚ ਦੇ ਕੇ ਟਰੱਕ ਪਹਿਲਾਂ ਭਰਵਾ ਦਿੰਦੇ ਹਨ।

ਇਹ ਵੀ ਪੜ੍ਹੋ : ਸਰਕਾਰੀ ਪ੍ਰਚਾਰ ਦੀ ਖੁੱਲ੍ਹੀ ਪੋਲ, ਲੋਕ ਕੋਰੋਨਾ ਵੈਕਸੀਨ ਲਈ ਤਿਆਰ ਪਰ ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ 

ਕਈ ਦਿਨ ਪਹਿਲਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਧਰਨਾ ਦਿੱਤਾ ਸੀ, ਜਿਥੇ ਥਾਣਾ ਮੁਖੀ ਜਗਜੀਤ ਸਿੰਘ ਘੁੰਮਾਣ ਵੱਲੋਂ ਖਰੀਦ ਏਜੰਸੀਆਂ ਨੂੰ ਰੋਟੇਸ਼ਨ ਅਨੁਸਾਰ ਚੁਕਾਈ ਕਰਨ ਬਾਰੇ ਫੈਸਲਾ ਹੋਣ ਉਪਰੰਤ ਧਰਨਾ ਚੁੱਕਿਆ ਗਿਆ ਸੀ ਪਰ ਖਰੀਦ ਏਜੰਸੀਆਂ ਦੁਬਾਰਾ ਆਪਣੀ ਮਰਜ਼ੀ ਨਾਲ ਚੁਕਵਾਈ ਕਰਨ ਲੱਗ ਪਈਆਂ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਧਰਨਾ ਲਾ ਦਿੱਤਾ। ਇਸ ਮੌਕੇ ਮੰਡੀ ਸੁਪਰਵਾਈਜਰ ਧਰਮਿੰਦਰ ਮਾਂਗਟ ਦਾ ਕਹਿਣਾ ਸੀ ਕਿ  ਕਮੇਟੀ ਵੱਲੋਂ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਹਰ ਸਮੇਂ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। 
 


Manoj

Content Editor

Related News