ਜੈਵਿਕ ਖੇਤੀ ਦੇ ਨਾਲ-ਨਾਲ ਵਾਤਾਵਰਣ ਦਾ ਰਾਖਾ ਬਣਿਆ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ

11/12/2020 6:03:50 PM

ਸੰਗਰੂਰ (ਵਿਵੇਕ ਸਿੰਧਵਾਨੀ, ਸਿੰਗਲਾ): ਪਿੰਡ ਭਲਵਾਨ ਬਲਾਕ ਧੂਰੀ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਜਿੱਥੇ ਕੁਦਰਤੀ ਖੇਤੀ ਕਰ ਕੇ ਸ਼ੁੱਧ ਅਨਾਜ ਪੈਦਾ ਕਰ ਰਿਹਾ ਹੈ, ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ 'ਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ 'ਚ ਗ੍ਰੇਜੂਏਟ ਦੀ ਡਿਗਰੀ ਹਾਸਲ ਕੀਤੀ ਹੋਈ ਪਰ ਨੌਕਰੀ ਕਰਨ ਦੀ ਬਜਾਏ ਉਸਨੇ ਕੁਦਰਤੀ ਅਤੇ ਜੈਵਿਕ ਖੇਤੀ ਕਰਨ ਨੂੰ ਤਰਜੀਹ ਦਿੱਤੀ।

ਇਹ ਵੀ ਪੜ੍ਹੋ: ਬਠਿੰਡਾ ਸਿਵਲ ਹਸਪਤਾਲ ਦਾ ਕਾਰਾ, 11 ਸਾਲ ਦੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖ਼ੂਨ ਚੜ੍ਹਾਇਆ

ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਜੈਵਿਕ ਖ਼ੇਤੀ ਕਰ ਰਿਹਾ ਹੈ ਜਿਸ 'ਚ ਕਣਕ, ਝੋਨਾ, ਸਰੋਂ, ਛੋਲੇ, ਮਸਰ, ਮਟਰ, ਮੂੰਗ ਤੇ ਗੰਨਾ ਆਦਿ ਫਸਲਾਂ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ ਅਤੇ ਇਨ੍ਹਾਂ ਫ਼ਸਲਾਂ ਤੇ ਸਬਜ਼ੀਆਂ ਦਾ ਮੰਡੀਕਰਨ ਨੈਚੂਰਲ ਫਾਰਮਿੰਗ ਗਰੋਅਰ ਗਰੁੱਪ, ਭਲਵਾਨ ਰਾਹੀਂ ਕਰ ਰਿਹਾ ਹੈ। ਇਸ ਗਰੁੱਪ ਵਲੋਂ ਤਿਆਰ ਕੀਤੇ ਜੈਵਿਕ ਉਤਪਾਦਾਂ ਦੀ ਪੈਕਿੰਗ ਕਰਕੇ ਲੋਕਾਂ ਨੂੰ ਵਿਕਰੀ ਕੀਤਾ ਜਾ ਰਿਹਾ ਹੈ। ਜੈਵਿਕ ਖੇਤੀ ਦੇ ਨਾਲ ਕਿਸਾਨ ਵਲੋਂ ਪਿਛਲੇ 13 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਹੀ ਕਣਕ/ਝੋਨਾ ਅਤੇ ਹੋਰ ਫਸਲਾਂ ਦੀ ਬੀਜਾਈ ਕੀਤੀ ਜਾਂਦੀ ਹੈ।ਇਸ ਸਾਲ ਵੀ ਕਿਸਾਨ ਵਲੋਂ ਝੋਨੇ ਦੀ ਪਰਾਲੀ ਦੀਆਂ ਗੱਠਾ ਬਣਾ ਕੇ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਡਾ.ਉਬਰਾਏ ਵਿਧਵਾ ਬੀਬੀਆਂ ਤੇ ਲੋੜਵੰਦਾਂ ਲਈ ਬਣੇ ਫ਼ਰਿਸ਼ਤਾ,ਵੰਡੇ ਪੈਨਸ਼ਨਾਂ ਦੇ ਚੈੱਕ

ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿਘ ਗਰੇਵਾਲ ਨੇ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਜਿਥੇ ਇੱਕ ਪਾਸੇ ਵਾਤਾਵਰਣ ਦੀ ਸਾਂਭ-ਸੰਭਾਲ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੇ ਸਵੈ-ਮੰਡੀਕਰਨ ਬਾਰੇ ਜਾਗਰੂਕ ਕਰ ਰਿਹਾ ਹੈ।ਮੁੱਖ ਖ਼ੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸਾਨ ਵਿਭਾਗ ਵਲੋਂ ਲਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ 'ਚ ਹੋਰ ਕਿਸਾਨਾਂ ਨਾਲ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕਰਦਾ ਹੈ ਅਤੇ ਵਿਭਾਗ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਮੰਚਾਂ 'ਤੇ ਇਸ ਕਾਰਜ ਲਈ ਸਨਮਾਨ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ


Shyna

Content Editor

Related News