ਆਰਡੀਨੈਂਸ ਬਿੱਲਾਂ ਦੇ ਵਿਰੋਧ ''ਚ ਕਿਸਾਨਾਂ ਦਾ ਸੰਘਰਸ਼ ਜਾਰੀ, ਪੁੱਤਲਾ ਫੂਕ ਕੀਤਾ ਪਿੱਟ-ਸਿਆਪਾ

07/22/2020 1:21:43 PM

ਜਲਾਲਾਬਾਦ (ਜਤਿੰਦਰ,ਨਿਖੰਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਹਲਕੇ ਪਿੰਡ ਢਾਬ ਕੜਿਆਲ, ਢਾਬ ਖੁਸ਼ਹਾਲ ਵਿਖੇ ਬਲਾਕ ਪ੍ਰਧਾਨ ਹਰਮੀਤ ਸਿੰਘ ਢਾਬਾਂ ਦੀ ਅਗਵਾਈ ਤਹਿਤ ਤੀਸਰੇ ਦਿਨ ਵੀ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਦੇ ਆਗੂਆਂ 'ਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਭੋਡੀਪੁਰ, ਪੂਰਨ ਸਿੰਘ ਤੰਬੂਵਾਲਾ, ਬਲਵੰਤ ਸਿੰਘ ਖਾਲਸਾ, ਸਾਵਨ ਸਿੰਘ ਢਾਬਾਂ, ਚਰਨਜੀਤ ਸਿੰਘ ਢਾਬਾਂ, ਮੁਖਤਿਆਰ ਸਿੰਘ ਭੋਡੀਪੁਰ ਪੂਰਨ ਸਿੰਘ ਚੱਕ ਲਮੋਚੜ੍ਹ ਆਦਿ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨੋਂ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ13 ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ 20 ਜੁਲਾਈ ਤੋਂ 26 ਜਨਵਰੀ ਤੱਕ ਕੇਂਦਰ ਸਰਕਾਰ ਦੀਆਂ ਸਾੜੀਆ ਜਾ ਰਹੀਆਂ ਹਨ।

ਇਸ ਦੇ ਤਹਿਤ ਅੱਜ ਤੀਸਰੇ ਦਿਨ ਵੀ ਲੜੀਵਾਰ ਹਲਕੇ ਦੇ ਪਿੰਡਾਂ 'ਚ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 27 ਜੁਲਾਈ ਨੂੰ ਭਾਜਪਾ, ਅਕਾਲੀ ਆਗੂਆਂ ਵਿਧਾਇਕਾਂ ਅਤੇ ਸਾਸਦਾਂ ਦੇ ਘਰਾਂ ਦਾ ਘਿਰਾਉ ਕੀਤਾ ਜਾਵੇਗਾ। ਕਿਸਾਨਾਂ ਨੇ ਕੇਂਦਰ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਕਿਸਾਨੀ ਖ਼ਿਲਾਫ਼ ਲਿਆਂਦੇ ਤਿੰਨੋਂ ਆਰਡੀਨੈਂਸ ਬਿੱਲ ਰੱਦ ਕੀਤੇ ਜਾਣ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਆਰਡੀਨੈਂਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਖਤਮ ਹੋ ਜਾਵੇਗੀ ਅਤੇ ਸਰਕਾਰੀ ਖਰੀਦ ਖਤਮ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਕਾਰਪੋਰੇਟ ਘਰਾਣਿਆਂ ਕੋਡੀਆਂ ਦੇ ਭਾਅ ਖਰੀਦ ਕੇ ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚੀਆ ਜਾਣਗੀਆਂ ਅਤੇ ਲੋਕਾਂ ਦੀ ਲੁੱਟ ਕੀਤੀ ਜਾਵੇਗੀ ਅਤੇ ਇਸਦੇ ਨਾਲ ਬਿਜਲੀ ਸੋਧ ਬਿੱਲ ਦੇ ਲਾਗੂ ਹੋਣ ਨਾਲ ਐੱਸ.ਸੀ./ਬੀ.ਸੀ. ਨੂੰ ਮਿਲਦੀ 200 ਯੂਨਿਟ ਫ੍ਰੀ ਬਿਜਲੀ ਦੀ ਸਹੂਲਤ ਬੰਦ ਹੋ ਜਾਵੇਗੀ।


Shyna

Content Editor

Related News